ਗੁਰੂਹਰਸਹਾਏ (ਪਵਨ ਸਿਕਰੀ) : ਗੁਰੂਹਰਸਹਾਏ ਪੁਲਸ ਵੱਲੋਂ ਜ਼ਮੀਨੀ ਵਿਵਾਦ ਅਤੇ ਸਰਕਾਰੀ ਰਸਤੇ ’ਤੇ ਕਬਜ਼ਾ ਕਰਨ ਦੇ ਦੋਸ਼ ’ਚ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਲਵਪ੍ਰੀਤ ਪੁੱਤਰ ਮੁਖਤਿਆਰ ਚੰਦ ਵਾਸੀ ਪਿੰਡ ਵਾਸਲ ਮੋਹਨ ਕੇ ਨੇ ਦੱਸਿਆ ਕਿ ਉਸ ਦੀ ਮਾਲਕੀ ਜ਼ਮੀਨ ਮੁਰੱਬਾ ਨੰਬਰ 15, ਕਿੱਲਾ ਨੰਬਰ 16-17 ਪਿੰਡ ਵਾਸਲ ਮੋਹਨ ਕੇ ਮੌਜੂਦ ਹੈ। ਉਸ ਦੇ ਖੇਤ ਨੂੰ ਜਾਣ ਲਈ ਉਕਤ ਸੁਰਿੰਦਰ ਕੁਮਾਰ ਪੁੱਤਰ ਜੈ ਦਿਆਲ ਅਤੇ ਰਾਜੀਵ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀਅਨ ਵਾਸਲ ਮੋਹਨ ਕੇ ਦੀ ਜ਼ਮੀਨ ਵਿੱਚੋਂ ਸਰਕਾਰੀ ਰਸਤਾ ਲੰਘਦਾ ਸੀ, ਜਿਸ ’ਤੇ ਉਕਤ ਵਿਅਕਤੀਆਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।
ਸ਼ਿਕਾਇਤਕਰਤਾ ਲਵਪ੍ਰੀਤ ਨੇ ਦੱਸਿਆ ਕਿ 9 ਸਤੰਬਰ 2026 ਨੂੰ ਸ਼ਾਮ ਕਰੀਬ 5.30 ਵਜੇ ਜਦੋਂ ਉਹ ਆਪਣੇ ਪਿਤਾ ਨਾਲ ਖੇਤ ਗੇੜਾ ਮਾਰਨ ਗਿਆ ਸੀ। ਸੁਰਿੰਦਰ ਕੁਮਾਰ ਅਤੇ ਰਾਜੀਵ ਕੁਮਾਰ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਉਸ ਦੀ ਜ਼ਮੀਨ ਨੂੰ ਜਾਂਦੇ ਸਰਕਾਰੀ ਰਸਤੇ ਨੂੰ ਖੁਰਦ-ਬੁਰਦ ਕਰਕੇ ਆਪਣੀ ਜ਼ਮੀਨ ਵਿਚ ਮਿਲਾ ਲਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਜਸਪਾਲ ਚੰਦ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਸੱਸ ਨਾਲ ਲੜਾਈ ਮਗਰੋਂ ਨੂੰਹ ਨੇ ਗਿੱਲ ਨਹਿਰ 'ਚ ਮਾਰੀ ਛਾਲ, ਮਿੰਨਤਾਂ ਕਰਦਾ ਰਿਹਾ ਮਾਸੂਮ ਪੁੱਤਰ
NEXT STORY