ਟਾਂਡਾ ਉੜਮੁੜ (ਮੋਮੀ/ਪੰਡਿਤ)- ਨਿੱਜੀ ਕਾਲਜ ਦੀ ਇਕ ਵਿਦਿਆਰਥਣ ਨੂੰ ਟਰੈਕਟਰ ਨਾਲ ਟੱਕਰ ਮਾਰ ਕੇ ਜ਼ਖ਼ਮੀ ਕਰਨ ਵਾਲੇ ਚਾਲਕ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਸੜਕ ਹਾਦਸੇ ਵਿਚ ਜ਼ਖ਼ਮੀ ਹੋਈ ਵਿਦਿਆਰਥਣ ਰਾਧਿਕਾ ਮਲਿਕ ਪੁੱਤਰ ਕ੍ਰਿਸ਼ਨਾ ਮਲਿਕ ਵਾਸੀ ਗੜਦੀਵਾਲ ਦੇ ਬਿਆਨਾਂ ਦੇ ਆਧਾਰ 'ਤੇ ਟਰੈਕਟਰ ਚਾਲਕ ਸੁਰਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰੜਾ ਖ਼ਿਲਾਫ਼ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਰਾਧਿਕਾ ਨੇ ਦੱਸਿਆ ਕਿ ਬੀਤੀ 22 ਅਪ੍ਰੈਲ ਨੂੰ ਜਦੋਂ ਉਹ ਆਪਣੀ ਪੜ੍ਹਾਈ ਕਰ ਕੇ ਵਾਪਸ ਆਪਣੀ ਸਹੇਲੀ ਨਾਲ ਬੱਸ ਸਟੈਂਡ ਜਾ ਰਹੀ ਸੀ ਤਾਂ ਉਕਤ ਟਰੈਕਟਰ ਟਰਾਲੀ ਚਾਲਕ ਨੇ ਪਿੱਛੋਂ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਮਾਮਲੇ ਦੀ ਤਫਤੀਸ਼ ਏ.ਐੱਸ.ਆਈ ਮਨਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਹੈ।
ਕਹਿਰ ਓ ਰੱਬਾ: ਪੰਜਾਬ ਦੇ ਨੌਜਵਾਨ ਦਾ ਜਰਮਨ ’ਚ ਕਤਲ
NEXT STORY