ਲੁਧਿਆਣਾ (ਰਾਜ) : ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਅਤੇ ਕਰਫਿਊ ਦੌਰਾਨ ਬਿਨਾਂ ਮਾਸਕ ਪਹਿਨੇ ਘੁੰਮ ਰਹੇ ਚਾਰ ਵਿਅਕਤੀਆਂ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਜ਼ਰਮ ਵਿਸ਼ਾਲ ਕੁਮਾਰ, ਪ੍ਰਦੀਪ ਨੇਪਾਲੀ, ਸ਼ੇਰ ਸਿੰਘ ਅਤੇ ਸੰਦੀਪ ਕੁਮਾਰ ਹਨ। ਏ. ਐੱਸ. ਆਈ. ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਕਮਿਸ਼ਨਰ ਦੇ ਹੁਕਮਾਂ ’ਤੇ ਮਾਸਕ ਪਹਿਨ ਕੇ ਘਰੋਂ ਬਾਹਰ ਨਿਕਲਣਾ ਜ਼ਰੂਰੀ ਹੈ ਪਰ ਉਕਤ ਮੁਜ਼ਰਮ ਬਿਨਾਂ ਮਾਸਕ ਦੇ ਬਾਹਰ ਘੁੰਮ ਰਹੇ ਸਨ। ਇਸ ਲਈ ਉਕਤ ਮੁਜ਼ਰਮਾਂ ਨੂੰ ਫੜ ਕੇ ਕੇਸ ਦਰਜ ਕੀਤਾ ਹੈ। ਹਾਲਾਂਕਿ ਬਾਅਦ ਵਿਚ ਜ਼ਮਾਨਤ ’ਤੇ ਇਨ੍ਹਾਂ ਨੂੰ ਛੱਡ ਦਿੱਤਾ ਗਿਆ।
ਸਿਹਤ ਵਿਭਾਗ ਦੀ ਅਣਗਹਿਲੀ! ਕੋਰੋਨਾ ਨੈਗੇਟਿਵ ਦੱਸ ਕੇ ਭੇਜਿਆ ਘਰ, ਪਾਜ਼ੇਟਿਵ ਕਹਿ ਕੇ ਮੁੜ ਚੁੱਕਿਆ ਸ਼ਰਧਾਲੂ
NEXT STORY