ਬਠਿੰਡਾ(ਜ.ਬ.)-ਅੱਜ ਇਥੇ ਸ਼ਾਰਟ ਸਰਕਟ ਨਾਲ ਇਕ ਰੂੰ ਫੈਕਟਰੀ 'ਚ ਅੱਗ ਲੱਗ ਗਈ, ਜਿਸ ਕਾਰਨ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਡੱਬਵਾਲੀ ਰੋਡ, ਫੋਕਲ ਪੁਆਇੰਟ ਵਿਖੇ ਸਥਿਤ ਡਾਕਟਰ ਸਰਜੀਕਲ ਨਾਮਕ ਫੈਕਟਰੀ ਦੇ ਮਾਲਕ ਨਵਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿਚ ਮੈਡੀਕਲ ਨਾਲ ਸਬੰਧਿਤ ਰੂੰ ਆਦਿ ਤਿਆਰ ਕੀਤੀ ਜਾਂਦੀ ਹੈ। ਅੱਜ ਸਵੇਰੇ 10.30 ਵਜੇ ਜਦੋਂ ਫੈਕਟਰੀ ਦਾ ਕੰਮ ਆਮ ਵਾਂਗ ਚੱਲ ਰਿਹਾ ਸੀ ਤਾਂ ਇਕ ਪਾਸੇ ਧੂੰਆਂ ਨਿਕਲਣ ਲੱਗਾ। ਵਰਕਰਾਂ ਨੇ ਪਹਿਲਾਂ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਹ ਧੂੰਆਂ ਭਾਂਬੜਾਂ 'ਚ ਤਬਦੀਲ ਹੋ ਗਿਆ ਤਾਂ ਉਹ ਜਾਨ ਬਚਾਉਣ ਲਈ ਫੈਕਟਰੀ ਤੋਂ ਬਾਹਰ ਆ ਗਏ। ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਕੁਝ ਸਮੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੂਰੀ ਟੀਮ ਮੌਕੇ 'ਤੇ ਪਹੁੰਚ ਗਈ, ਜਦਕਿ ਬਾਅਦ ਵਿਚ ਆਸਪਾਸ ਦੀਆਂ ਹੋਰ ਗੱਡੀਆਂ ਨੂੰ ਵੀ ਬੁਲਾਇਆ ਗਿਆ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਟੀਮਾਂ ਪਹੁੰਚੀਆਂ, ਉਦੋਂ ਤੱਕ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ। ਨਵਦੀਪ ਕੁਮਾਰ ਨੇ ਦੱਸਿਆ ਕਿ ਸ਼ੱਕ ਹੈ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਪਰ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਇਕ ਅੰਦਾਜ਼ੇ ਮੁਤਾਬਕ ਰੂੰ ਅਤੇ ਮਸ਼ੀਨਾਂ ਦਾ ਨੁਕਸਾਨ 10 ਲੱਖ ਰੁਪਏ ਤੱਕ ਪਹੁੰਚ ਗਿਆ ਹੈ।
15 ਦਿਨਾਂ 'ਚ ਅੱਗ ਲੱਗਣ ਦੀ ਦੂਜੀ ਘਟਨਾ
ਬੀਤੇ 15 ਦਿਨਾਂ 'ਚ ਭਿਆਨਕ ਅੱਗ ਦੀ ਇਹ ਦੂਸਰੀ ਘਟਨਾ ਹੈ। ਦੀਵਾਲੀ ਤੋਂ ਇਕ ਦਿਨ ਬਾਅਦ ਵੀ ਮਾਨਸਾ ਰੋਡ, ਗ੍ਰੋਥ ਸੈਂਟਰ 'ਚ ਸਥਿਤ ਗੱਤਾ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਸੀ, ਜਿਥੇ 20 ਤੋਂ 30 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਫੈਕਟਰੀ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਸੀ ਲੱਗ ਸਕਿਆ।
9 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ
NEXT STORY