ਇੰਟਰਨੈਸ਼ਨਲ ਡੈਸਕ- ਦੱਖਣੀ ਨਾਰਵੇ ਵਿਚ ਸ਼ੁੱਕਰਵਾਰ ਨੂੰ ਲੱਗੀ ਭਿਆਨਕ ਅੱਗ ’ਚ 100 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ। ਸੈਂਕੜੇ ਲੋਕਾਂ ਨੂੰ ਇੱਥੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਪੁਲਸ ਅਨੁਸਾਰ, ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 3 ਵਜੇ ਡ੍ਰਾਮੇਨ ਸ਼ਹਿਰ ਵਿਚ ਇਕ ਇਮਾਰਤ ’ਚ ਅੱਗ ਲੱਗੀ ਅਤੇ ਦੇਖਦੇ ਹੀ ਦੇਖਦੇ ਆਲੇ-ਦੁਆਲੇ ਦੇ ਇਲਾਕੇ ਅਤੇ ਨਜ਼ਦੀਕੀ ਜੰਗਲਾਂ ਤੱਕ ਫੈਲ ਗਈ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਵੀ ਫਾਇਰ ਬ੍ਰਿਗੇਡ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਰਹੇ। ਨਾਰਵੇ ਦੇ ਜਨਤਕ ਪ੍ਰਸਾਰਕ ਨੇ ਦੱਸਿਆ ਕਿ ਸੈਂਕੜੇ ਲੋਕਾਂ ਨੂੰ ਇਕ ਨਿਕਾਸੀ ਕੇਂਦਰ ਵਿਚ ਪਹੁੰਚਾਇਆ ਗਿਆ। ਪੁਲਸ ਨੇ ਦੱਸਿਆ ਕਿ ਕਿਸੇ ਵੀ ਨਿਵਾਸੀ ਦੇ ਲਾਪਤਾ ਹੋਣ ਦੀ ਕੋਈ ਸੂਚਨਾ ਨਹੀਂ ਹੈ, ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਡ੍ਰਾਮੇਨ, ਓਸਲੋ ਤੋਂ ਲੱਗਭਗ 34 ਕਿਲੋਮੀਟਰ ਦੱਖਣ-ਪੱਛਮ ’ਚ ਸਥਿਤ ਹੈ।
ਜਾਰਡਨ 'ਚ ਅਮਰੀਕੀ ਫ਼ੌਜੀਆਂ ਦੀ ਮੌਤ ਤੋਂ ਭੜਕੇ ਟਰੰਪ, ਈਰਾਨ 'ਤੇ ਮੁੜ ਸ਼ੁਰੂ ਕੀਤੇ ਤਾਬੜਤੋੜ ਹਵਾਈ ਹਮਲੇ
NEXT STORY