ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਐਤਵਾਰ ਦੀ ਦੇਰ ਰਾਤ ਨੂੰ ਮੇਨ ਬਾਜ਼ਾਰ ਦੇ ਨਾਲ ਸਥਿਤ ਗਲੀ 'ਚ ਬਣੇ ਇਕ ਹੋਟਲ 'ਚ ਅੱਗ ਲੱਗ ਗਈ ਤੇ ਲੋਕਾਂ ਦੀ ਸੂਝਬੂਝ ਨਾਲ ਅੱਗ ਤੇ ਕਾਬੂ ਪਾਇਆ ਗਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ਼ ਗਿਆ। ਇਸ ਦੌਰਾਨ ਮੌਕੇ 'ਤੇ ਮੌਜੂਦ ਨਗਰ ਕੌਂਸਲ ਦੀ ਪ੍ਰਧਾਨ ਸੁਸ਼ਮਾ ਰਾਣੀ ਦੇ ਬੇਟੇ ਬੰਟੀ ਭਠੇਜਾ ਨੇ ਦੱਸਿਆ ਬੀਤੇ ਐਤਵਾਰ ਨੂੰ ਦਿਵਾਲੀ ਵਾਲੇ ਦਿਨ ਸ਼ਹਿਰ ਦੇ ਮੇਨ ਬਾਜ਼ਾਰ ਦੇ ਕੋਲ ਸਥਿਤ ਵਾਰਡ ਨੰਬਰ 11 ਗਲੀ ਨੰਬਰ 7 'ਚ ਬਣੇ ਨਰੂਲਾ ਹੋਟਲ ਚ ਕਿਸੇ ਕਾਰਨ ਅੱਗ ਲੱਗ ਗਈ ਜਿਵੇਂ ਹੀ ਗਲੀ ਤੇ ਸ਼ਹਿਰ ਵਾਸੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਕਿ ਹੋਟਲ 'ਚ ਅੱਗ ਲੱਗ ਗਈ ਹੈ, ਤਾਂ ਲੋਕਾਂ ਨੇ ਤੁਰੰਤ ਆਪਣੇ ਘਰਾਂ ਵਿੱਚੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਪਾਇਪ ਲਗਾ ਕੇ ਅੱਗ ਤੇ ਕਾਬੂ ਪਾਇਆ ਗਿਆ। ਜੇ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਸੀ ਕਿਉਂਕਿ ਇਹ ਹੋਟਲ ਪੰਜ ਛੇ ਮੰਜ਼ਿਲਾਂ ਬਣਿਆ ਹੋਇਆ ਹੈ ਤੇ ਇਹ ਅੱਗ ਹੋਟਲ ਦੀ ਬੇਸਮੈਂਟ ਚ ਲੱਗੀ ਸੀ।
ਇਹ ਹੋਟਲ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ। ਬੰਟੀ ਭਠੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 12 ਵਜੇ ਦੇ ਕਰੀਬ ਸ਼ਹਿਰ ਵਾਸੀ ਦਾ ਫੋਨ ਆਇਆ ਕਿ ਨਰੂਲਾ ਹੋਟਲ ਵਿੱਚ ਅੱਗ ਲੱਗ ਗਈ ਹੈ ਤੇ ਉਹ ਤੁਰੰਤ ਮੌਕੇ ਤੇ ਪਹੁੰਚੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਦੇ ਘਰਾਂ ਵਿੱਚੋਂ ਬਾਲਟੀਆਂ ਨਾਲ ਪਾਣੀ ਭਰ ਕੇ ਅੱਗ ਤੇ ਕਾਬੂ ਪਾਇਆ ਗਿਆ ਉਹਨਾਂ ਕਿਹਾ ਕਿ ਆਸ਼ੂ ਸਚਦੇਵਾ, ਕਿਮੀ, ਰਿਸ਼ੂ ਆਵਲਾ, ਮੀਨਾਲ ਮੋਂਗਾ, ਬੰਟੀ ਮਾਨਕਟਾਲਾ, ਅਸ਼ਵਨੀ ਮੋਂਗਾ ਮੁਨੀਸ਼ ਕੰਧਾਰੀ, ਪਵਨ ਭਠੇਜਾ, ਆਰਵ ਭਠੇਜਾ , ਕੁਨਾਲ ਰੱਬ ਤੇ ਗਲੀ ਵਿੱਚ ਪਟਾਕੇ ਚਲਾ ਰਹੇ ਛੋਟੇ ਛੋਟੇ ਬੱਚਿਆਂ ਨੇ ਗਲੀ ਵਾਲਿਆਂ, ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਬੰਟੀ ਭਠੇਜਾ ਨੇ ਦੱਸਿਆ ਕਿ ਇਸ ਦੌਰਾਨ 112 ਤੇ ਕਾਲ ਕੀਤੀ ਗਈ ਤੇ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚ ਗਈ ਸੀ।
ਅਟਾਰੀ-ਵਾਹਗਾ ਬਾਰਡਰ 'ਤੇ ਪਾਲਕੀ ਸਾਹਿਬ ਨੂੰ ਰੋਕਿਆ, 7 ਘੰਟੇ ਬਾਅਦ ਟਰੱਕ ਵਾਪਸ ਪਰਤਿਆ
NEXT STORY