ਲੁਧਿਆਣਾ (ਹਿਤੇਸ਼): ਨਗਰ ਨਿਗਮ ਦੇ ਚੀਮਾ ਚੌਕ ਸਥਿਤ ਤਹਿਬਾਜ਼ਾਰੀ ਵਿਭਾਗ ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ ਹੈ। ਇਸ ਗੋਦਾਮ ਵਿਚ ਨਗਰ ਨਿਗਮ ਵੱਲੋਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਤੋਂ ਬਾਅਦ ਜ਼ਬਤ ਕੀਤਾ ਗਿਆ ਸਾਮਾਨ ਰੱਖਿਆ ਜਾਂਦਾ ਹੈ, ਜਿਸ ਵਿਚ ਮੁੱਖ ਤੌਰ 'ਤੇ ਰੇਹੜੀਆਂ, ਪਲਾਸਟਿਕ ਅਤੇ ਕੱਪੜੇ ਦਾ ਸਾਮਾਨ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਕਰ ਰਹੇ ਸੀ ਵਿਆਹ ਦੀ ਤਿਆਰੀ! ਮੁੰਡੇ ਨੇ ਨਸ਼ੇ ਦੀ ਹਾਲਤ 'ਚ ਕਰ 'ਤਾ ਕਾਰਾ
ਇਸ ਗੋਦਾਮ ਨੂੰ ਅੱਜ ਅਚਾਨਕ ਅੱਗ ਲੱਗ ਗਈ ਹੈ ਤੇ ਲੋਕ ਸਭਾ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਉਤਾਰੇ ਗਏ ਹੋਰਡਿੰਗਸ ਆਦਿ ਇਕੱਠੇ ਹੋਣ ਕਾਰਨ ਅੱਗ ਹੋਰ ਭੜਕ ਗਈ ਤੇ ਇਸ ਨੂੰ ਕਾਬੂ ਕਰਨ ਲਈ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਇਸ ਦੌਰਾਨ ਜ਼ੋਨਲ ਕਮਿਸ਼ਨਰ ਨੀਰਜ ਜੈਨ ਵੀ ਮੌਕੇ 'ਤੇ ਮੌਜੂਦ ਹਨ ਤੇ ਅਹਿਤਿਆਤ ਵਜੋਂ ਨਾਲ ਲਗਦੇ ਘਰਾਂ ਨੂੰ ਵੀ ਖਾਲੀ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੇਫੜਿਆਂ ਲਈ ਘਾਤਕ ਸਾਬਿਤ ਹੁੰਦੀ ਹੈ ਉੱਲੀ ਦੀ ਇਨਫੈਕਸ਼ਨ
NEXT STORY