ਪਾਤੜਾਂ (ਸਨੇਹੀ) : ਬੀਤੀ ਰਾਤ ਕਰੀਬ 10:30 ਵਜੇ ਨੇੜਲੇ ਪਿੰਡ ਨਨਹੇੜਾ ਵਿਖੇ ਇਕ ਘਰ ’ਤੇ ਗੋਲੀਆਂ ਚੱਲੀਆਂ, ਜਿਸ ’ਚ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਤਫਤੀਸ਼ੀ ਅਫਸਰ ਏ. ਐੱਸ. ਆਈ. ਪਰਮਜੀਤ ਸਿੰਘ ਨੇ ਪੁਲਸ ਕਾਰਵਾਈ ਕਰਦਿਆਂ ਗੋਲੀਆਂ ਦੇ ਨਿਸ਼ਾਨ ਦੇਖੇ ਅਤੇ ਖੋਲ ਰਿਕਵਰ ਕਰ ਲਏ ਗਏ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਨਨਨੇੜਾ, ਜੋ ਕਿ ਹਿਮਾਚਲ ਪ੍ਰਦੇਸ਼ ਵਿਖੇ ਆਪਣਾ ਕਾਰੋਬਾਰ ਚਲਾ ਰਿਹਾ ਹੈ। ਉਸ ਦੇ ਮਣੀਕਰਨ ਵਿਖੇ 2 ਹੋਟਲ ਹਨ ਅਤੇ ਉਸ ਦੇ ਬੱਚੇ ਪਟਿਆਲਾ ਵਿਖੇ ਉਸ ਦੀ ਭੈਣ ਕੋਲ ਪੜ੍ਹਦੇ ਹਨ। ਉਹ 9 ਤਰੀਕ ਨੂੰ ਆਪਣੇ ਘਰ ਨਨਹੇੜਾ ਵਿਖੇ ਆਇਆ ਸੀ। ਦੁਪਹਿਰ ਵੇਲੇ ਪਰਿਵਾਰ ਨੂੰ ਨਾਲ ਲੈ ਕੇ ਵਾਪਸ ਪਟਿਆਲਾ ਚਲਾ ਗਿਆ, ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਵੇਲੇ ਉਹ ਪਟਿਆਲਾ ਹੀ ਸਨ।
ਉਨ੍ਹਾਂ ਦੇਖਿਆ ਕਿ ਗੇਟ ਅਤੇ ਘਰ ਦੇ ਅੰਦਰ ਗੋਲੀਆਂ ਦੇ ਨਿਸ਼ਾਨ ਸਨ ਅਤੇ ਗੋਲੀਆਂ ਦੇ ਖੋਲ ਵੀ ਪਾਏ ਗਏ ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਗਏ ਤਾਂ ਉਸ ’ਚ ਦੇਖਿਆ ਗਿਆ ਕਿ 2 ਮੋਟਰਸਾਈਕਲ ਸਵਾਰ ਆਏ। ਉਨ੍ਹਾਂ ਨੇ ਲਗਾਤਾਰ 6 ਰਾਊਂਡ ਕੀਤੇ ਅਤੇ ਫਰਾਰ ਹੋ ਗਏ। ਹਮਲਾਵਰਾਂ ਦੇ ਮੋਟਰਸਾਈਕਲ ਦਾ ਨੰਬਰ ਟਰੇਸ ਨਹੀਂ ਹੋ ਸਕਿਆ। ਜਦੋਂ ਡੀ. ਐੱਸ. ਪੀ. ਰਸ਼ਮਿੰਦਰ ਸਿੰਘ ਮੁੱਖ ਅਫਸਰ ਥਾਣਾ ਘੱਗਾ ਅਤੇ ਚੌਕੀ ਇੰਚਾਰਜ ਬਾਦਸ਼ਾਹਪੁਰ ਪ੍ਰੇਮ ਸਿੰਘ ਨਾਲ ਘਟਨਾ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਅਜਿਹਾ ਕੁਝ ਵੀ ਨਹੀਂ ਹੈ। ਬਾਕੀ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।
ਚੰਡੀਗੜ੍ਹ ਏਅਰਪੋਰਟ ਖੋਲ੍ਹਣ ਬਾਰੇ ਵੱਡੀ ਅਪਡੇਟ, ਧਿਆਨ ਦੇਣ ਯਾਤਰੀ
NEXT STORY