ਜ਼ੀਰਾ (ਰਾਜੇਸ਼ ਢੰਡ) : ਮੱਖੂ ਦੇ ਅਧੀਨ ਆਉਂਦੀ ਬਸਤੀ ਲਾਲ ਸਿੰਘ ਦਾਖਲੀ ਪਿੰਡ ਗੱਟਾ ਬਾਦਸ਼ਾਹ ਵਿਖੇ ਮਾਰ ਦੇਣ ਦੀ ਨੀਅਤ ਨਾਲ ਇਕ ਵਿਅਕਤੀ ’ਤੇ ਫਾਇਰ ਕਰਨ ਦੇ ਦੋਸ਼ ’ਚ ਥਾਣਾ ਮੱਖੂ ਪੁਲਸ ਨੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਬੂਹ ਹਵੇਲੀਆਂ ਨੇ ਦੱਸਿਆ ਕਿ ਮੁਲਜ਼ਮ ਰੁਪਿੰਦਰ ਸਿੰਘ ਉਰਫ਼ ਰੂਬਲ ਉਰਫ਼ ਰੂਬੀ ਵਗੈਰਾ ਵੱਲੋਂ ਥਾਣਾ ਸਿਟੀ ਜ਼ੀਰਾ ’ਚ ਉਸ ਨਾਲ ਰਾਜ਼ੀਨਾਮਾ ਕਰਨ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਖ਼ਾਤਰ ਉਸ ਨੇ ਹਮਲਾ ਕਰਨ ਦੀ ਨੀਅਤ ਨਾਲ ਮੁਲਜ਼ਮ ਹਰਮਨ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਸਮੇਤ ਇਸ ਦੇ ਭਰਾ ਹਰਪ੍ਰੀਤ ਸਿੰਘ ਨਾਲ ਭੇਜਿਆ।
ਜਿਸ ’ਤੇ 21 ਜਨਵਰੀ ਨੂੰ ਕਰੀਬ 11 ਵਜੇ ਜਦ ਉਹ ਦੁੱਧ ਪਵਾਉਣ ਲਈ ਧੀਰਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਬਸਤੀ ਲਾਲ ਸਿੰਘ ਦਾਖਲੀ ਗੱਟਾ ਬਾਦਸ਼ਾਹ ਦੇ ਘਰ ਰਸੋਈ ’ਚ ਪੁੱਜਾ ਤਾਂ ਹਰਮਨ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਦੇ ਸਿੱਧੇ ਲਗਾਤਾਰ ਤਿੰਨ ਫਾਇਰ ਉਸ ਵੱਲ ਕੀਤੇ, ਜੋ ਉਸ ਵੱਲੋਂ ਟੇਡਾ-ਮੇਡਾ ਹੋ ਕੇ ਜਾਨ ਬਚਾਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਹਰਮਨ ਸਿੰਘ, ਹਰਪ੍ਰੀਤ ਸਿੰਘ, ਪਮਿੰਦਰ ਸਿੰਘ ਉਰਫ਼ ਪੱਟੂ ਪੁੱਤਰ ਤਰਲੋਚਨ ਸਿੰਘ ਵਾਸੀ ਬਘੇਲੇ ਵਾਲਾ, ਮਨਪ੍ਰੀਤ ਸਿੰਘ ਉਰਫ਼ ਮੰਨਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਸ਼ੀਹਾਂਪਾੜੀ, ਰੁਪਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਲਹਿਰਾ ਬੇਟ, ਜੱਸਾ ਪਿੰਡ ਸ਼ਾਹ ਅੱਬੂ ਬੁੱਕਰ ਅਤੇ ਰੁਪਿੰਦਰ ਸਿੰਘ ਉਰਫ਼ ਰੂਬਲ ਉਰਫ਼ ਰੂਬੀ ਪਿੰਡ ਲਹਿਰਾ ਬੇਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਥਿਆਰਾਂ ਦੀ ਨੋਕ ’ਤੇ ਪੈਟਰੋਲ ਪੰਪ ਲੁੱਟਣ ਦੇ ਦੋਸ਼ ’ਚ 4 ਨੌਜਵਾਨਾਂ ਖਿਲਾਫ ਮਾਮਲਾ ਦਰਜ
NEXT STORY