ਲੁਧਿਆਣਾ (ਗੌਤਮ): ਸੋਮਵਾਰ ਨੂੰ ਦੁਪਹਿਰ ਸ਼ਿੰਗਾਰ ਸਿਨੇਮਾ ਰੋਡ 'ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਦੂਜੇ ਮੋਟਰਸਾਈਕਲ 'ਤੇ ਜਾ ਰਰਹੇ ਦੋ ਮੁੰਡਿਆਂ 'ਤੇ ਗੋਲ਼ੀ ਚਲਾ ਦਿੱਤੀ। ਫ਼ਾਇਰਿੰਗ ਵਿਚ ਦੋਵੇਂ ਨੌਜਵਾਨ ਵਾਲ-ਵਾਲ ਬੱਚ ਗਏ। ਇਸ ਦੌਰਾਨ ਮੁੰਡਿਆਂ ਦੀ ਮੋਟਰਸਾਈਕਲ ਇਕ ਆਟੋ ਨਾਲ ਜਾ ਟਕਰਾਈ ਤੇ ਉਹ ਉੱਥੇ ਹੀ ਡਿੱਗ ਗਏ।
ਫ਼ਾਇਰਿੰਗ ਕਾਰਨ ਇਲਾਕੇ ਵਿਚ ਇਕਦਮ ਭਾਜੜ ਪੈ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਤੇ ਹੋਰ ਅਫ਼ਸਰ ਵੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
NEXT STORY