ਫ਼ਿਰੋਜ਼ਪੁਰ (ਕੁਮਾਰ, ਮਨਦੀਪ, ਪਰਮਜੀਤ, ਭੁੱਲਰ, ਮਲਹੋਤਰਾ) - ਜ਼ਿਲਾ ਪ੍ਰਸ਼ਾਸਨ ਨੇ ਸ਼ਹਿਰ ਦੇ ਦੋ ਪ੍ਰਮੁੱਖ ਚੌਕਾਂ ਨੂੰ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਮਰਪਿਤ ਕਰ ਦਿੱਤਾ ਹੈ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚੁੰਗੀ ਨੰ. 7 ਤੇ ਸ਼ੇਰ ਸ਼ਾਹ ਵਲੀ ਚੌਕ 'ਤੇ ਮਾਂ-ਬੇਟੀ ਨਾਲ ਸਬੰਧਿਤ 2 ਵਿਸ਼ਾਲ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸੰਯੁਕਤ ਰੂਪ 'ਚ ਇਨ੍ਹਾਂ ਦੋਨਾਂ ਮੂਰਤੀਆਂ ਦਾ ਉਦਘਾਟਨ ਕੀਤਾ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਚੂੰਗੀ ਨੰਬਰ 7 ਵਾਲੇ ਚੌਕ ਨੂੰ ਮਾਂ-ਬੇਟੀ ਚੌਕ ਦੀ ਥੀਮ ਦੇ ਤਹਿਤ ਤਿਆਰ ਕੀਤਾ ਗਿਆ ਹੈ, ਜਿੱਥੇ ਇਕ ਮਾਂ ਜਿਸ ਦੇ ਹੱਥਾਂ 'ਚ ਉਸਦੀ ਬੇਟੀ ਹੈ ਦੀ ਵਿਸ਼ਾਲ ਮੂਰਤੀ ਲਾਈ ਗਈ ਹੈ। ਸ਼ੇਰ ਸ਼ਾਹ ਵਲੀ ਚੌਕ 'ਤੇ ਇਕ ਹੋਰ ਮੂਰਤੀ ਹੈ, ਜਿਸ 'ਚ ਪਿਛਲੇ ਚੌਕ 'ਤੇ ਮਾਂ ਦੇ ਹੱਥਾਂ 'ਚ ਖੇਡ ਰਹੀ ਨਿੱਕੀ ਬੱਚੀ ਵੱਡੀ ਹੋ ਗਈ ਹੈ ਤੇ ਉਸ ਦੇ ਆਪ-ਪਾਸ ਕਿਤਾਬਾਂ ਦਾ ਢੇਰ ਹੈ ਤੇ ਖ਼ੂਬ ਪੜ੍ਹਾਈ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਲਈ ਕਾਫ਼ੀ ਲੰਮੇ ਸਮੇਂ ਤੋਂ ਪ੍ਰਿਆਸ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਖੇਤਰ 'ਚ ਬੇਟੀਆਂ ਨੇ ਆਪਣਾ ਮੁਕਾਮ ਹਾਸਲ ਕੀਤਾ ਹੈ ਤੇ ਹਰ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ ਸਮੇਤ ਕਈ ਅਧਿਕਾਰੀ ਹਾਜ਼ਰ ਸਨ।
ਪੁਲਸ ਨੇ ਨਕਲੀ ਆਈ.ਪੀ.ਐੱਸ.ਨੂੰ ਕੀਤਾ ਕਾਬੂ
NEXT STORY