ਨਵਾਂਸ਼ਹਿਰ, (ਤ੍ਰਿਪਾਠੀ,ਮਨੋਰੰਜਨ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਫੂਡ ਸੇਫ਼ਟੀ ਟੀਮ ਵੱਲੋਂ ਨਵਾਂਸ਼ਹਿਰ ’ਚ ਪਨੀਰ ਬਣਾਉਣ ਵਾਲੀਆਂ ਇਕਾਈਆਂ ਤੇ ਡੇਅਰੀਆਂ ਦੀ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਦੌਰਾਨ ਤਿੰਨ ਥਾਵਾਂ ਤੋਂ ਪਨੀਰ ਦੇ ਸੈਂਪਲ ਜਾਂਚ ਲਈ ਲਏ ਗਏ।
ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਅਨੁਸਾਰ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਕਾਹਨ ਸਿੰਘ ਪੰਨੂ ਵੱਲੋਂ ਲੰਘੀ 11 ਅਗਸਤ ਨੂੰ ਸਹਾਇਕ ਕਮਿਸ਼ਨਰ (ਫੂਡ) ਨਾਲ ਕੀਤੀ ਮੀਟਿੰਗ ਦੌਰਾਨ ਤਿਉਹਾਰਾਂ ਦੇ ਮੱਦੇਨਜ਼ਰ ਦੁੱਧ ਅਤੇ ਦੁੱਧ ਨਾਲ ਸਬੰਧਤ ਉਤਪਾਦਾਂ ਖੋਇਆ, ਪਨੀਰ ਆਦਿ ’ਚ ਮਿਲਾਵਟ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਉਨ੍ਹਾਂ ਆਦੇਸ਼ਾਂ ਦੀ ਪਾਲਣਾ ਤਹਿਤ ਹੀ ਅੱਜ ਇਹ ਚੈਕਿੰਗ ਅਮਲ ’ਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਸਮੂਹ ਪਨੀਰ ਬਣਾਉਣ ਵਾਲਿਅਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਹ ਪਨੀਰ ਬਣਾਉਣ ਲਈ ਦੁੱਧ ਨੂੰ ਫਟਾਉਣ ਲਈ ਕੋਈ ਤੇਜ਼ਾਬ ਨਾ ਵਰਤਣ। ਇਸ ਤੋਂ ਇਲਾਵਾ ਪਨੀਰ ਦੀ ਗੁਣਵੱਤਾ ਨੂੰ ਸਹੀ ਰੱਖਣ ਲਈ ਇਸ ਵਿਚ 50 ਫ਼ੀਸਦੀ ਮਿਲਕ ਫ਼ੈਟ ਵੀ ਯਕੀਨੀ ਬਣਾਉਣ। ਅਗਲੇ ਦਿਨਾਂ ’ਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਚੈਕਿੰਗ ਮੁਹਿੰਮ ’ਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਕੋਈ ਵੀ ਉਤਪਾਦ ਮਿਲਾਵਟੀ ਹੋਣ ’ਤੇ ਤੁਰੰਤ ਨਸ਼ਟ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਸੰਗੀਤਾ ਸਹਿਦੇਵ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ।
ਬਿਨਾਂ ਢੱਕਣ ਵਾਲਾ ਮੈਨਹੋਲ ਬਣ ਰਿਹੈ ਹਾਦਸਿਆਂ ਦਾ ਕਾਰਨ
NEXT STORY