ਤਲਵੰਡੀ ਸਾਬੋ (ਮੁਨੀਸ਼) — ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ 'ਚ ਇਕ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਲੜਕੇ ਵਲੋਂ ਘਰ 'ਚ ਜ਼ਬਰੀ ਦਾਖਲ ਹੋ ਕੇ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਦੋਂ ਪੀੜਤ ਲੜਕੀ ਦੇ ਮਾਤਾ-ਪਿਤਾ ਘਰ 'ਚ ਮੌਜੂਦ ਨਹੀਂ ਸਨ ਤਾਂ ਉਕਤ ਲੜਕੇ ਨੇ ਲੜਕੀ ਨੂੰ ਹਵਸ ਦਾ ਸ਼ਿਕਾਰ ਬਨਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਹੀ ਪੀੜਤ ਲੜਕੀ ਦੀ ਮਾਂ ਨੇ ਪੁੱਜ ਕੇ ਆਪਣੀ ਧੀ ਨੂੰ ਬਚਾ ਲਿਆ। ਗੁੱਸੇ 'ਚ ਆਏ ਨੌਜਵਾਨ ਨੇ ਲੜਕੀ ਦੀ ਮਾਤਾ ਦੀ ਡੰਡਿਆਂ ਨਾਲ ਕੁੱਟਮਾਰ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਦਲਿਤ ਵਰਗ ਨਾਲ ਸੰਬੰਧਿਤ ਹੈ, ਉਸ ਦੀ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਤੇ ਪਿਤਾ ਦਿਹਾੜੀਦਾਰ ਹੈ। ਪੀੜਤ ਦੇ ਮਾਤਾ-ਪਿਤਾ ਦੋਵੇਂ ਘਰ 'ਚ ਨਹੀਂ ਸਨ, ਜਿਸ ਦਾ ਫਾਇਦਾ ਉਠਾਉਂਦਿਆਂ ਉਕਤ ਦੋਸ਼ੀ ਵਲੋਂ ਪੀੜਤ ਦੇ ਘਰ ਜਾ ਕੇ ਉਸ ਨਾਲ ਛੇੜਛਾੜ ਕੀਤੀ ਗਈ। ਪੀੜਤ ਲੜਕੀ ਦਾ ਪਰਿਵਾਰ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਉਧਰ ਦੂਜੇ ਪਸੇ ਪੀੜਤ ਦੇ ਹੱਕ 'ਚ ਮਜ਼ਦੂਰ ਮੁਕਤੀ ਮੋਰਚਾ ਵੀ ਉੱਤਰ ਆਈ ਹੈ, ਜਿਨ੍ਹਾਂ ਨੇ ਐੱਸ. ਸੀ. ਐਕਟ. ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ, ਜਦੋਂ ਕਿ ਤਲਵੰਡੀ ਸਾਬੋ ਪੁਲਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।
ਥਾਣੇ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ - ਐੱਸ. ਐੱਚ. ਓ
NEXT STORY