ਜਲੰਧਰ (ਵਰਿਆਣਾ)— ਕਰਤਾਰਪੁਰ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਉਨ੍ਹਾਂ ਦੀ ਪਾਰਟੀ ਦਾ ਲਾਂਬੜਾ ਸਰਕਲ ਦਾ ਮੀਤ ਪ੍ਰਧਾਨ ਰਹਿ ਚੁੱਕਾ ਹਰਨੇਕ ਸਿੰਘ ਨਿੱਝਰ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ, ਜਿਨ੍ਹਾਂ ਦਾ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਨਿੱਘਾ ਸਵਾਗਤ ਕੀਤਾ।
ਕਾਂਗਰਸੀ ਵਰਕਰਾਂ ਅਨੁਸਾਰ ਕਰਮਜੀਤ ਸਿੰਘ ਪੰਨਾ, ਕੈਪਟਨ ਗੁਰਨਾਮ ਸਿੰਘ, ਤਰਸੇਮ ਸਿੰਘ ਕੋਹਾਲਾ, ਯੁਵਰਾਜ ਸਿੰਘ ਜੱਗੀ, ਨਿਰਮਲ ਸਿੰਘ ਗਾਖਲ ਆਦਿ ਦੀ ਅਗਵਾਈ 'ਚ ਉਕਤ ਲੋਕ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਹਰ ਵਰਕਰ ਦਾ ਹਰ ਪੱਖੋਂ ਧਿਆਨ ਅਤੇ ਸਤਿਕਾਰ ਕਰਦੀ ਹੈ। ਉਨ੍ਹਾਂ ਦੀ ਹਰ ਮੰਗ ਜਾਂ ਸੁਝਾਅ ਪਹਿਲ ਦੇ ਆਧਾਰ 'ਤੇ ਸੁਣੇ ਜਾਂਦੇ ਹਨ, ਜਿਨ੍ਹਾਂ ਨੂੰ ਅਮਲੀਜਾਮਾ ਪਹਿਨਾਇਆ ਜਾਂਦਾ ਹੈ।
ਇਸ ਮੌਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਹਰਨੇਕ ਸਿੰਘ ਨਿੱਝਰ ਅਤੇ ਹੋਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਮਾੜੀਆਂ ਨੀਤੀਆਂ ਸਦਕਾ ਉਨ੍ਹਾਂ ਨੇ ਅਕਾਲੀ ਦਲ ਦਾ ਸਾਥ ਛੱਡਿਆ ਹੈ ਅਤੇ ਪਿਛਲੇ ਦਿਨੀਂ ਆਪਣਾ ਅਸਤੀਫਾ ਵੀ ਉਕਤ ਪਾਰਟੀ ਨੂੰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਆਪਣੇ ਹਰ ਵਰਕਰ ਦਾ ਹਰ ਪੱਖੋਂ ਖਿਆਲ ਤਾਂ ਰੱਖਦੀ ਹੀ ਹੈ, ਨਾਲ ਹੀ ਸੂਬੇ ਦੇ ਵਿਕਾਸ ਲਈ ਰਾਤ-ਦਿਨ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਜਿਸ ਤਰ੍ਹਾਂ ਹਲਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਨੂੰ ਹੱਲ ਕਰ ਰਹੇ ਹਨ, ਉਸ ਤੋਂ ਉਹ ਬਹੁਤ ਪ੍ਰਭਾਵਿਤ ਹਨ। ਇਸ ਮੌਕੇ ਅਮਰਜੀਤ ਸਿੰਘ, ਸਰਦਾਰਾ ਸਿੰਘ, ਹਰਦੀਪ ਤਰਾੜ, ਕੁਲਦੀਪ ਤਰਾੜ, ਕਮਲ ਚੰਦ, ਸੁਰਿੰਦਰ ਸਿੰਘ, ਗੁਰਮੀਤ ਸਿੰਘ ਅਤੇ ਤਰਨਜੀਤ ਸਿੰਘ ਆਦਿ ਹਾਜ਼ਰ ਸਨ।
... ਤੇ ਹੁਣ ਆਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਆਈਸਕ੍ਰੀਮ 'ਚ ਮਿਲਾਵਟ ਹੋਈ ਹੈ ਜਾਂ ਨਹੀਂ
NEXT STORY