ਬਟਾਲਾ, (ਬੇਰੀ)- ਅੱਜ ਬਟਾਲਾ ਵਿਚ 15 ਸਾਲਾ ਨਾਬਾਲਗ ਲੜਕੀ ਨਾਲ ਉਸਦੇ ਮਤਰੇਏ ਪਿਤਾ ਵਲੋਂ ਜਬਰ -ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੀ.ਐੱਸ. ਪੀ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਪੀੜਤ ਦੀ ਮਾਂ ਦਾ ਦੂਜਾ ਵਿਆਹ ਬਟਾਲਾ ਵਿਚ ਹੋਇਆ ਹੈ, ਜਦੋਂ ਕਿ ਉਸ ਲੜਕੀ ਦਾ ਪਰਿਵਾਰ ਅੰਮ੍ਰਿਤਸਰ ਵਿਚ ਰਹਿੰਦਾ ਹੈ। ਲੜਕੀ ਕੁਝ ਦਿਨਾਂ ਲਈ ਮਾਂ ਨੂੰ ਮਿਲਣ ਬਟਾਲਾ ਆਈ ਹੋਈ ਸੀ। ਇਸ ਦੌਰਾਨ ਉਸਦੇ ਮਤਰੇਏ ਪਿਤਾ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਉਨ੍ਹਾਂ ਕਿਹਾ ਕਿ ਲੜਕੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ 19 ਅਪ੍ਰੈਲ ਨੂੰ ਆਪਣੇ ਘਰ ਅੰਮ੍ਰਿਤਸਰ ਵਾਪਸ ਆਈ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਬਟਾਲਾ ਵਿਖੇ ਆਪਣੇ ਮਤਰੇਏ ਪਿਤਾ ਦੇ ਖਿਲਾਫ ਜਬਰ-ਜ਼ਨਾਹ ਦੀ ਰਿਪੋਰਟ ਦਰਜ ਕਰਵਾਈ। ਪੁਲਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਵਿਜੇ ਕੁਮਾਰ ਪੁੱਤਰ ਯਸ਼ਪਾਲ ਦੇ ਤੌਰ 'ਤੇ ਹੋਈ ਹੈ।
ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ
NEXT STORY