ਲੁਧਿਆਣਾ, (ਵਿਪਨ)- ਸਥਾਨਕ ਰੇਲਵੇ ਪੁਲਸ ਵੱਲੋਂ ਟਰੇਨਾਂ ਤੇ ਰੇਲਵੇ ਸਟੇਸ਼ਨ ਤੋਂ ਨਿਕਲਦੇ ਸੁੰਨਸਾਨ ਰਸਤਿਆਂ 'ਤੇ ਯਾਤਰੀਆਂ ਦਾ ਸਾਮਾਨ ਲੁੱਟਣ ਵਾਲੇ ਇਕ ਅੰਤਰਰਾਸ਼ਟਰੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਸਥਾਨਕ ਰੇਲਵੇ ਕੰਪਲੈਕਸ ਤੋਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਥਾਣਾ ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਟਰੇਨਾਂ ਤੇ ਰੇਲਵੇ ਸਟੇਸ਼ਨ ਤੋਂ ਨਿਕਲਦੇ ਸੁੰਨਸਾਨ ਰਸਤਿਆਂ 'ਤੇ ਯਾਤਰੀਆਂ ਨੂੰ ਹਥਿਆਰਾਂ ਦੇ ਜ਼ੋਰ 'ਤੇ ਲੁੱਟਣ ਵਾਲੇ ਇਕ ਗਿਰੋਹ ਦੇ ਮੈਂਬਰ ਰੇਲਵੇ ਮੇਲ ਸਰਵਿਸ ਦਫਤਰ ਵੱਲੋਂ ਬਾਹਰ ਨਿਕਲਦੇ ਸੁੰਨਸਾਨ ਰਸਤੇ 'ਤੇ ਬੈਠੇ ਹਨ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ।
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਐੱਸ. ਆਈ. ਸੁਰਿੰਦਰ ਸਿੰਘ ਨੂੰ ਪੁਲਸ ਪਾਰਟੀ ਨਾਲ ਛਾਪੇਮਾਰੀ ਕਰਨ ਲਈ ਉਥੇ ਭੇਜਿਆ ਗਿਆ ਤਾਂ ਪੁਲਸ ਨੂੰ ਦੇਖ ਕੇ ਚਾਰਾਂ ਦੋਸ਼ੀਆਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਵੱਲੋਂ ਚਾਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਹੋਏ, ਜਿਸ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਇੰਦਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪਿਯੂਫਾਨ, ਨੇਪਾਲ ਦੇ ਰਹਿਣ ਵਾਲੇ ਕਮਲ ਬਹਾਦਰ ਜੋ ਕਿ ਗਿਰੋਹ ਦਾ ਸਰਗਨਾ ਹੈ, ਉੱਤਰ ਪ੍ਰਦੇਸ਼ ਹਰਦੋਈ ਦੇ ਰਹਿਣ ਵਾਲੇ ਬੰਟੀ, ਦਰਭੰਗਾ ਵਿਹਾਰ ਦੇ ਰਹਿਣ ਵਾਲੇ ਸੰਜੀਤ, ਤਰਨਤਾਰਨ ਪੰਜਾਬ ਦੇ ਰਹਿਣ ਵਾਲੇ ਮਿਲਖਾ ਸਿੰਘ ਦੇ ਰੂਪ ਵਿਚ ਹੋਈ ਹੈ। ਉਕਤ ਦੋਸ਼ੀਆਂ 'ਤੇ ਧਾਰਾ 401 ਤੇ 25 ਆਰਮਜ਼ ਐਕਟ ਵਿਚ ਕੇਸ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਕਈ ਰਾਜਾਂ 'ਚ ਕਰ ਚੁੱਕੇ ਹਨ ਵਾਰਦਾਤਾਂ
ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਹਰਿਆਣਾ, ਪੰਜਾਬ, ਦਿੱਲੀ, ਜੰਮੂ-ਕਸ਼ਮੀਰ ਆਦਿ ਰਾਜਾਂ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਇਹ ਸਥਾਨਕ ਸਟੇਸ਼ਨ ਤੋਂ ਟਰੇਨ ਵਿਚ ਸਵਾਰ ਹੋ ਜਾਂਦੇ ਸਨ ਅਤੇ ਯਾਤਰੀਆਂ ਦੇ ਕੀਮਤੀ ਸਾਮਾਨ 'ਤੇ ਨਜ਼ਰ ਰੱਖਦੇ ਸਨ ਅਤੇ ਜਦੋਂ ਤੱਕ ਸਾਮਾਨ ਉਡਾਉਣ ਦਾ ਮੌਕਾ ਨਹੀਂ ਮਿਲਦਾ, ਉਦੋਂ ਤੱਕ ਉਹ ਟਰੇਨ ਵਿਚ ਰਹਿੰਦੇ, ਉਸ ਲਈ ਚਾਹੇ ਉਨ੍ਹਾਂ ਨੂੰ ਕਿੰਨੀ ਹੀ ਦੂਰ ਕਿਸੇ ਵੀ ਸਟੇਸ਼ਨ ਤੱਕ ਜਾਣਾ ਪਵੇ ਪਰ ਯਾਤਰੀਆਂ ਦਾ ਕੀਮਤੀ ਸਾਮਾਨ ਹੱਥ ਲਗਦੇ ਹੀ ਉਸ ਨੂੰ ਉਡਾ ਕੇ ਦੋਸ਼ੀ ਟਰੇਨ ਦੇ ਹੌਲੀ ਹੁੰਦੇ ਹੀ ਸਟੇਸ਼ਨ ਤੋਂ ਪਹਿਲਾਂ ਹੀ ਆਊਟਰ 'ਤੇ ਉਤਰ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ 'ਤੇ ਅੰਮ੍ਰਿਤਸਰ, ਅੰਬਾਲਾ ਤੇ ਕਈ ਹੋਰਨਾਂ ਥਾਵਾਂ 'ਤੇ ਪਹਿਲਾਂ ਵੀ ਕੇਸ ਦਰਜ ਹਨ।
ਕਲਯੁਗੀ ਮਾਮਾ ਨਾਬਾਲਗ ਭਾਣਜੀ ਨੂੰ ਭਜਾ ਕੇ ਲੈ ਗਿਆ
NEXT STORY