ਫਰੀਦਕੋਟ (ਬਾਂਸਲ, ਰਾਜਨ, ਜਗਤਾਰ) - ਰਾਜ ਕੁਮਾਰੀ ਅੰਮ੍ਰਿਤ ਕੌਰ ਪਤਨੀ ਲੇਟ ਹਰਪਾਲ ਸਿੰਘ ਵਾਸੀ ਚੰਡੀਗੜ੍ਹ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਿਟੀ ਵਿਖੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ ’ਤੇ ਮਹਾਂਰਾਵਲ ਖੇਵਾ ਜੀ ਟਰੱਸਟ ਫਰੀਦਕੋਟ ਦੇ ਵੱਖ-ਵੱਖ ਅਹੁਦਿਆਂ ’ਤੇ ਰਹੇ ਕੁੱਲ 23 ਅਹੁਦੇਕਾਰਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੁਕੱਦਮੇਂ ਦੀ ਤਫਤੀਸ਼ ਕਰ ਰਹੇ ਥਾਣਾ ਸਿਟੀ ਮੁਖੀ ਰਾਜੇਸ਼ ਕੁਮਾਰ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜ ਕੁਮਾਰੀ ਅੰਮ੍ਰਿਤ ਕੌਰ ਵਾਸੀ ਸੈਕਟਰ-11, ਚੰਡੀਗੜ੍ਹ ਨੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਮਹਾਂਰਾਵਲ ਖੇਵਾ ਜੀ ਟਰੱਸਟ ਦੇ ਵੱਖ-ਵੱਖ ਅਹੁਦਿਆਂ ’ਤੇ ਰਹੇ ਵਿਅਕਤੀਆਂ ਨੇ ਸਾਜ਼ਬਾਗ ਹੋ ਕੇ ਜਾਅਲੀ ਵਸੀਅਤਨਾਮੇ ਦੇ ਆਧਾਰ ’ਤੇ ਧੋਖਾਧੜੀ, ਜਾਅਲਸਾਜ਼ੀ ਅਤੇ ਅਮਾਨਤ ਵਿਚ ਖਿਆਨਤ ਕਰ ਕੇ ਪ੍ਰਾਪਰਟੀ ਸਬੰਧੀ ਧੋਖਾਧੜੀ ਕੀਤੀ ਹੈ।
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ’ਚ 81 ਫੁੱਟ ਉੱਚੀ ਹੈ ‘ਭਗਵਾਨ ਸ਼ਿਵ ਜੀ ਦੀ ਮੂਰਤੀ’
ਜਿਸਦੀ ਪੜਤਾਲ ਉਨ੍ਹਾਂ ਵਲੋਂ ਉਪ ਪੁਲਸ ਕਪਤਾਨ ਪਾਸੋਂ ਕਰਵਾਉਣ ਉਪਰੰਤ ਲੀਗਲ ਰਾਏ ਪ੍ਰਾਪਤ ਕਰਨ ਉਪਰੰਤ ਜਾਰੀ ਕੀਤੇ ਗਏ ਨਿਰਦੇਸ਼ ਅਨੁਸਾਰ ਜੈ ਚੰਦ ਮਹਿਤਾਬ ਚੇਅਰਮੈਨ ਫਰੀਦਕੋਟ, ਨਿਸ਼ਾ ਡੀ.ਖੇਰ ਪੁੱਤਰੀ ਲੇਟ ਦੀਪਇੰਦਰ ਕੌਰ ਵਾਈਸ ਚੇਅਰਮੈਨ ਮਹਾਰਾਵਲ ਖੇਵਾ ਜੀ ਟਰੱਸਟ ਫਰੀਦਕੋਟ, ਜਗੀਰ ਸਿੰਘ ਸਰਾਂ ਪੁੱਤਰ ਲੇਟ ਲਾਲ ਸਿੰਘ ਸੀ.ਈ.ਓ. ਮਹਾਂਰਾਵਲ ਖੇਵਾ ਜੀ ਟਰੱਸਟ, ਨਵਜੋਤ ਸਿੰਘ ਵੈਹਨੀਵਾਲ ਲੀਗਲ ਐਂਡ ਇਨਕਮ ਟੈਕਸ ਐਡਵਾਈਜ਼ਰ ਮਹਾਂਰਾਵਲ ਖੇਵਾ ਜੀ ਟਰੱਸਟ, ਪਰਮਜੀਤ ਸਿੰਘ ਸੰਧੂ ਅਸਿਸਟੈਂਟ ਲੀਗਲ ਐਂਡ ਇਨਕਮ ਟੈਕਸ ਐਡਵਾਈਜ਼ਰ ਮਹਾਂਰਾਵਲ ਖੇਵਾ ਜੀ ਟਰੱਸਟ, ਸੰਤੋਸ਼ ਕੁਮਾਰੀ ਕੈਸ਼ੀਅਰ ਮਹਾਂਰਾਵਲ ਖੇਵਾ ਜੀ ਟਰੱਸਟ ਫਰੀਦਕੋਟ, ਜਸਪਾਲ ਕੌਰ ਐਕਾਊਂਟੈਂਟ ਮਹਾਂਰਾਵਲ ਖੇਵਾ ਜੀ ਟਰੱਸਟ, ਭੂਸ਼ਨ ਸ਼ਰਮਾ ਐਕਾਊਂਟੈਂਟ ਮਹਾਂਰਾਵਲ ਖੇਵਾ ਜੀ ਟਰੱਸਟ, ਸ਼ੰਕਰਪਾਲ ਐਕਾਊਂਟ ਅਫਸਰ ਮਹਾਂਰਾਵਲ ਖੇਵਾ ਜੀ ਟਰੱਸਟ, ਬਲਜੀਤ ਕੌਰ ਸੁਪਰਡੈਂਟ ਮਹਾਂਰਾਵਲ ਖੇਵਾ ਜੀ ਟਰੱਸਟ, ਹਰਪ੍ਰੀਤ ਕੌਰ ਐਡੀਟਰ ਮਹਾਂਰਾਵਲ ਖੇਵਾ ਜੀ ਟਰੱਸਟ, ਬਾਬੂ ਰਾਮ ਪਾਲ ਜਰਨਲ ਮੈਨੇਜਰ ਮਹਾਂਰਾਵਲ ਖੇਵਾ ਜੀ ਟਰੱਸਟ, ਮਦਨ ਮੋਹਨ ਦੇਵਗਨ ਐਗਰੀਕਲਚਰਲ ਐਡਵਾਈਜ਼ਰ ਮਹਾਂਰਾਵਲ ਖੇਵਾ ਜੀ ਟਰੱਸਟ, ਨਰੇਸ਼ ਐਕਾਊਂਟੈਂਟ ਮਹਾਂਰਾਵਲ ਖੇਵਾ ਜੀ ਟਰੱਸਟ, ਬੀ. ਐੱਸ. ਸੰਧੂ ਇੰਜੀਨੀਅਰ ਮਹਾਂਰਾਵਲ ਖੇਵਾ ਜੀ ਟਰੱਸਟ, ਬੇਪਰਵਾਹ ਸਿੰਘ ਮੈਨੇਜ਼ਰ ਮਹਾਂਰਾਵਲ ਖੇਵਾ ਜੀ ਟਰੱਸਟ, ਰਘੂਬੀਰ ਸਿੰਘ ਸਹਾਇਕ ਮੈਨੇਜ਼ਰ ਮਹਾਂਰਾਵਲ ਖੇਵਾ ਜੀ ਟਰੱਸਟ, ਰੇਸ਼ਮ ਸਿੰਘ ਸਹਾਇਕ ਮੈਨੇਜ਼ਰ ਮਹਾਂ ਰਾਵਲ ਖੇਵਾ ਜੀ ਟਰੱਸਟ, ਕੁਲਦੀਪ ਚੰਦ ਮੈਨੇਜਰ ਮਹਾਂਰਾਵਲ ਖੇਵਾ ਜੀ ਟਰੱਸਟ, ਬਰਜਿੰਦਰ ਪਾਲ ਸਿੰਘ ਬਰਾੜ ਅਟੈਸਟਿੰਗ ਵਿਟਨੈਸ ਆਫ ਵਿੱਲ ਮਹਾਂਰਾਵਲ ਖੇਵਾ ਜੀ ਟਰੱਸਟ, ਜਤਿੰਦਰਪਾਲ ਸਿੰਘ ਵੈਹਨੀਵਾਲ ਲੀਗਲ ਪਾਰਟਨਰ ਆਫ ਆਰ.ਐੱਸ. ਵਹਿਣੀਵਾਲ ਮਹਾਂਰਾਵਲ ਖੇਵਾ ਜੀ ਟਰੱਸਟ, ਐੱਸ. ਕੇ. ਕਟਾਰੀਆ ਮੈਂਬਰ ਬੋਰਡ ਆਫ ਐਕਸੀਕਿਉਟਰ ਮਹਾਂਰਾਵਲ ਖੇਵਾ ਜੀ ਟਰੱਸਟ ਅਤੇ ਲਲਿਤ ਮੋਹਨ ਗੁਪਤਾ ਉਸ ਵੇਲੇ ਦੇ ਸੀ. ਈ. ਓ. ਮਹਾਂਰਾਵਲ ਖੇਵਾ ਜੀ ਟਰੱਸਟ ਸ਼ਾਮਲ ਹਨ। ਉਕਤ 23 ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਭਾਰਤ ''ਚ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਮੌਤ ਦਰ ਵਿਸ਼ਵ ਭਰ ਤੋਂ ਹੈ ਘੱਟ (ਵੀਡੀਓ)
ਜੋ ਸਰਕਾਰਾਂ ਸ਼ਰਾਬ ਦੇ ਟੈਕਸ ਤੋਂ ਚੱਲਣ, ਉਨ੍ਹਾਂ ਤੋਂ ਤੱਰਕੀ ਦੀ ਉਮੀਦ ਨਾ ਹੀ ਰੱਖੋਂ...
ਭੋਗਪੁਰ 'ਚ ਕੋਰੋਨਾ ਦਾ ਧਮਾਕਾ, 22 ਨਵੇਂ ਕੇਸ ਆਏ ਸਾਹਮਣੇ
NEXT STORY