ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)-ਪਿੰਡ ਮਿਰਜ਼ਾਪੁਰ ਵਿਖੇ ਇਕ ਪਲਾਟ 'ਚ ਲਗਾਏ ਗਏ ਸਫੈਦੇ ਦੇ ਬੂਟੇ ਪੁੱਟਣ, ਕੰਡਿਆਲੀ ਤਾਰ ਚੋਰੀ ਕਰਨ ਅਤੇ ਪਲਾਟ 'ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਇਹ ਮਾਮਲਾ ਪੀੜਤ ਵਿਅਕਤੀ ਰਮਿੰਦਰ ਸਿੰਘ ਚੌਹਾਨ ਪੁੱਤਰ ਹਰਭਜਨ ਸਿੰਘ ਵਾਸੀ ਮਿਰਜ਼ਾਪੁਰ ਦੇ ਬਿਆਨਾਂ ਦੇ ਆਧਾਰ 'ਤੇ ਮੁਹੰਮਦ ਹੁਸੈਨ ਪੁੱਤਰ ਇਬਰਾਹਿਮ ਵਾਸੀ ਪਿੰਡ ਮਲੀਆਂ ਪੰਡੋਰੀ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ: IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ ਗ੍ਰਿਫ਼ਤਾਰ, ISI ਨਾਲ ਜੁੜੇ ਤਾਰ
ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ 'ਚ ਹੀ ਉਸ ਨੇ ਇਹ ਪਲਾਟ ਉਕਤ ਮੁਲਜ਼ਮ ਮੁਹੰਮਦ ਹੁਸੈਨ ਪੁੱਤਰ ਸਮਾਈਲ ਪਾਸੋਂ ਖ਼ਰੀਦੇ ਗਏ 3 ਕਨਾਲ 4 ਮਰਲੇ ਦੇ ਪਲਾਟ ਉਸਨੇ ਸਫੈਦੇ ਦੇ ਬੂਟੇ ਬੂਟੇ ਲਗਾਉਣ ਤੋਂ ਇਲਾਵਾ ਆਲੂਆਂ ਦੀ ਬਜਾਈ ਕੀਤੀ ਸੀ ਅਤੇ ਉਕਤ ਦੋਸ਼ੀ ਨੇ ਉਸ ਪਲਾਟ ਵਿੱਚੋਂ 5 ਮਰਲੇ ਦਾ ਹਿੱਸੇਦਾਰ ਹੋਣ ਦਾ ਦਾਅਵਾ ਕਰਦੇ ਹੋਏ ਬੀਤੀ 29 ਸਤੰਬਰ ਨੂੰ ਉਸ ਦੇ ਪਲਾਟ 'ਚ ਲੱਗੇ ਹੋਏ 180 ਦੇ ਕਰੀਬ ਸਫੈਦੇ ਦੇ ਬੂਟੇ ਪੁੱਟ ਦਿੱਤੇ ਇਸ ਤੋਂ ਇਲਾਵਾ, ਪਲਾਟ 'ਚ ਪਈਆਂ ਲੱਕੜੀ ਦੀਆਂ ਬੱਲੀਆਂ ਅਤੇ ਕੰਡਿਆਲੀ ਤਾਰ ਚੋਰੀ ਕਰ ਲਈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਹੋਰ ਜਾਚ ਪੜਤਾਲ ਏ. ਐੱਸ. ਆਈ. ਸੁਰਿੰਦਰ ਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: VVIP ਕਾਫ਼ਲੇ 'ਚ ਤਾਇਨਾਤ ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ ਕੀਤੀ ਕੁੱਟਮਾਰ
NEXT STORY