ਇੰਟਰਨੈਸ਼ਨਲ ਡੈਸਕ- ਅਮਰੀਕਾ ਵਿਚ ਕਥਿਤ ਚੋਣ ਧੋਖਾਧੜੀ ਦੇ ਮਾਮਲੇ ਵਿਚ 2 ਭਾਰਤੀ ਨਾਗਰਿਕਾਂ ਸਮੇਤ 28 ਗ੍ਰੀਨ ਕਾਰਡ ਧਾਰਕਾਂ 'ਤੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਸਾਰਿਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਅਮਰੀਕੀ ਨਾਗਰਿਕ ਨਾ ਹੋਣ ਦੇ ਬਾਵਜੂਦ ਵੋਟਰ ਦੇ ਤੌਰ 'ਤੇ ਰਜਿਸਟ੍ਰੇਸ਼ਨ ਕਰਵਾਈ ਅਤੇ ਨਵੰਬਰ 2024 ਦੀਆਂ ਅਮਰੀਕੀ ਚੋਣਾਂ ਵਿਚ ਵੋਟ ਪਾਈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਸੈਕਰਾਮੈਂਟੋ ਵਿਚ ਰਹਿਣ ਵਾਲੇ ਕਮਲੇਸ਼ ਸ਼ਾਹ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਨਵੰਬਰ 2024 ਦੀਆਂ ਆਮ ਚੋਣਾਂ ਦੇ ਦਿਨ ਹੀ ਵੋਟਰ ਦੇ ਤੌਰ 'ਤੇ ਰਜਿਸਟ੍ਰੇਸ਼ਨ ਕਰਵਾਈ ਅਤੇ ਵੋਟ ਵੀ ਪਾਈ।
ਉੱਥੇ ਰੈਂਚੋ ਪਾਲੋਸ ਵਡੇਂਸ ਵਿਚ ਰਹਿਣ ਵਾਲੀ ਅਮਨਦੀਪ ਕੌਰ 'ਤੇ ਦਸੰਬਰ 2022 ਵਿਚ ਵੋਟਰ ਰਜਿਸਟ੍ਰੇਸ਼ਨ ਕਰਾਉਣ ਅਤੇ 2024 ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਦੋਸ਼ ਹੈ। ਫਿਲਹਾਲ ਉਹ ਅਮਰੀਕਾ ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਹੈ। ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਦੋਵਾਂ ਵਿਚੋਂ ਕੋਈ ਉਨ੍ਹਾਂ 11 ਲੋਕਾਂ ਵਿਚ ਸ਼ਾਮਲ ਹੈ ਜਾਂ ਨਹੀਂ, ਜਿਨ੍ਹਾਂ ਨੂੰ ਕੈਲੀਫੋਰਨੀਆ ਵਿਚ ਤੜਕਸਾਰ ਕੀਤੀ ਗਈ ਛਾਪੇਮੀਰ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- H-1B ਵੀਜ਼ਾ ਪ੍ਰਣਾਲੀ ਬਦਲਣ ਦੀ ਤਿਆਰੀ ! ਭਾਰਤੀ ਆਈ.ਟੀ. ਪੇਸ਼ੇਵਰਾਂ 'ਤੇ ਪਵੇਗਾ ਅਸਰ
ਅਮਰੀਕੀ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਰੇ 28 ਵਿਦੇਸ਼ੀ ਨਾਗਰਿਕ ਵੈਧ ਸਥਾਈ ਵਸਨੀਕ ਮਤਲਬ ਗ੍ਰੀਨ ਕਾਰਡ ਧਾਰਕ ਹਨ। ਗ੍ਰੀਨ ਕਾਰਡ ਜ਼ਰੀਏ ਅਮਰੀਕਾ ਵਿਚ ਕਾਨੂੰਨੀ ਤੌਰ 'ਤੇ ਰਹਿਣ ਦੀ ਇਜਾਜ਼ਤ ਮਿਲਦੀ ਹੈ ਪਰ ਇਸ ਨਾਲ ਅਮਰੀਕਾ ਨਾਗਰਿਕਤਾ ਨਹੀਂ ਮਿਲਦੀ। ਵਿਭਾਗ ਮੁਤਾਬਕ ਗ੍ਰੀਨ ਕਾਰਡ ਧਾਰਕ ਅਮਰੀਕਾ ਨਾਗਰਿਕਾ ਨਾ ਹੋਣ ਕਾਰਨ ਅਮਰੀਕੀ ਚੋਣਾਂ ਵਿਚ ਵੋਟ ਨਹੀਂ ਪਾ ਸਕਦੇ। ਇਸ ਮਾਮਲੇ ਵਿਚ ਨਾਗਰਿਕਤਾ ਹਾਸਲ ਕਰਨ ਦੀ ਅਰਜ਼ੀ ਵਿਚ ਕਥਿਤ ਤੌਰ 'ਤੇ ਗ਼ਲਤ ਜਾਣਕਾਰੀ ਦੇਣ ਅਤੇ ਕੁਝ ਮਾਮਲਿਆਂ ਵਿਚ ਫਰਜ਼ੀ ਵੋਟਰ ਰਜਿਸਟ੍ਰੇਸ਼ਨ ਕਰਾਉਣ ਦੇ ਦੋਸ਼ ਵੀ ਸ਼ਾਮਲ ਹਨ। ਇਹ ਗੰਭੀਰ ਸੰਘੀ ਅਪਰਾਧ ਹੈ ਜਿਸ ਵਿਚ ਵੱਧ ਤੋਂ ਵੱਧ 5 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਅਮਰੀਕਾ ਨਿਆਂ ਵਿਭਾਗ ਦੇ ਕਾਰਜਕਾਰੀ ਡਿਪਟੀ ਅਟਾਰਨੀ ਜਨਰਲ ਟ੍ਰੇਂਟ ਮੈਕਾਟੱਰ ਨੇ ਕਿਹਾ ਕਿ ਇਨ੍ਹਾਂ 28 ਦੋਸ਼ੀਆਂ ਦੇ ਨਾਮ ਉਨ੍ਹਾਂ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਸੂਚੀ ਵਿਚ ਸਾਮਲ ਹੈ ਜਿਨ੍ਹਾਂ ਦੇ ਗੈਰ ਨਾਗਰਿਕ ਹੋਣ ਦੇ ਬਾਵਜੂਦ ਵੋਟਰ ਰਜਿਸਟ੍ਰੇਸ਼ਨ ਕਰਾਉਣ ਦਾ ਖਦਸ਼ਾ ਜਤਾਇਆ ਗਿਆ ਸੀ। ਇਹ ਸੂਚੀ ਪਿਛਲੇ ਹਫਤੇ ਕੈਲੀਫੋਰਨੀਆ ਦੇ ਚੋਣ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਵਿਭਾਗ ਮੁਤਾਬਕ ਸੋਮਵਾਰ ਦੀ ਘੋਸ਼ਣਾ ਤੋਂ ਪਹਿਲਾਂ ਇਸ ਸਾਲ ਚੋਣਾਂ ਨਾਲ ਜੁੜੇ ਵੱਖ-ਵੱਖ ਮਾਮਲਿਆਂ ਵਿਚ ਕਰੀਬ 90 ਲੋਕਾਂ 'ਤੇ ਦੋਸ਼ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਲਗਭਗ 50 ਲੋਕ ਅਜਿਹੇ ਸਨ, ਜਿਨ੍ਹਾਂ 'ਤੇ ਅਮਰੀਕੀ ਨਾਗਿਰਕ ਨਾ ਹੋਣ ਦੇ ਬਾਵਜੂਦ ਵੋਟ ਪਾਉਣ ਦਾ ਦੋਸ਼ ਹੈ। ਇੱਥੇ ਦੱਸ ਦਈਏ ਕਿ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਦੇਸ਼ ਵਿਚ 22.7 ਕਰੋੜ ਤੋਂ ਜ਼ਿਆਦਾ ਰਜਿਸਟਰਡ ਵੋਟਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੁਜ਼ਗਾਰ ਦੇ ਮੌਰਚੇ 'ਤੇ ਵੱਡਾ ਝਟਕਾ : 6,000 AI ਏਜੰਟ ਨੂੰ ਮਿਲੀ ਨੌਕਰੀ, 45 ਮਿੰਟਾਂ ਦਾ ਕੰਮ 2 ਮਿੰਟਾਂ ’ਚ
NEXT STORY