ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਇਕ ਵਿਅਕਤੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਕੋਲੋਂ 70 ਹਜ਼ਾਰ ਰੁਪਏ ਵਸੂਲਣ ਅਤੇ ਉਸ ਦਾ ਵਿਆਹ ਕਿਸੇ ਹੋਰ ਔਰਤ ਨਾਲ ਕਰਵਾਏ ਜਾਣ ਦੇ ਮਾਮਲੇ 'ਚ ਥਾਣਾ ਟੱਲੇਵਾਲ ਵਿਖੇ ਕੇਸ ਦਰਜ ਕੀਤਾ ਗਿਆ ਹੈ। ਥਾਣਾ ਟੱਲੇਵਾਲ ਦੇ ਐੱਸ. ਐੱਚ. ਓ. ਇੰਸ. ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਗਿਆਨ ਸਿੰਘ ਪੁੱਤਰ ਮੱਲ ਸਿੰਘ ਵਾਸੀ ਬਖਤਗੜ੍ਹ ਨੇ ਪਿਛਲੇ ਸਾਲ ਇਕ ਦਰਖਾਸਤ ਪੁਲਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਸੀ ਕਿ ਕਰਮਜੀਤ ਕੌਰ ਅਤੇ ਦਲਵਾਰਾ ਸਿੰਘ ਨੇ ਉਸ ਦਾ ਵਿਆਹ ਸੰਦੀਪ ਕੌਰ ਨਾਲ ਕਰਵਾਉਣ ਦੀ ਗੱਲ ਕਰ ਕੇ ਉਸ ਕੋਲੋਂ 70 ਹਜ਼ਾਰ ਰੁਪਏ ਵਸੂਲ ਕਰ ਲਏ ਅਤੇ ਉਸ ਦਾ ਵਿਆਹ ਸੰਦੀਪ ਕੌਰ ਨਾਲ ਕਰਵਾਉਣ ਦੀ ਬਜਾਏ ਸਿਮਰ ਕੌਰ ਨਾਲ ਕਰਵਾ ਦਿੱਤਾ। ਸਿਮਰ ਕੌਰ ਦੋ ਦਿਨ ਉਸ ਦੇ ਘਰ ਰਹੀ ਅਤੇ ਬਾਅਦ 'ਚ ਘਰ ਵਾਪਸ ਨਹੀਂ ਆਈ। ਗਿਆਨ ਸਿੰਘ ਨੇ ਮੁਲਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੈਸੇ ਠੱਗਣੇ ਸਨ, ਠੱਗ ਲਏ। ਪੁਲਸ ਨੇ ਦਰਖਾਸਤ ਦੀ ਪੜਤਾਲ ਕਰਨ ਉਪਰੰਤ ਸੰਦੀਪ ਕੌਰ ਪਤਨੀ ਯਾਦਵਿੰਦਰ ਸਿੰਘ ਵਾਸੀ ਬਖਤਗੜ੍ਹ, ਕਰਮਜੀਤ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਸ਼ੇਰਗੜ੍ਹ ਚੀਮਾ, ਦਲਵਾਰਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੁਹੰਮਦਪੁਰ ਅਤੇ ਸਿਮਰ ਕੌਰ ਵਾਸੀ ਫੂਲਾਵਾਲੀ ਵਿਰੁੱਧ ਧੋਖਾਦੇਹੀ ਅਤੇ ਹੋਰ ਧਾਰਾਵਾਂ ਹੇਠ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਗੈਰ-ਪੰਜਾਬੀ ਚੇਅਰਮੈਨ ਲਾਉਣ 'ਤੇ ਉੱਠੇ ਸਵਾਲ
NEXT STORY