ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਕੁੱਝ ਦਿਨਾਂ ਤੋਂ 5-6 ਵਿਅਕਤੀ ਜੋ ਪੂਰੀ ਤਰ੍ਹਾਂ ਹਰਿਆਣਵੀ ਬੋਲੀ ਬੋਲਦੇ ਹਨ, ਅਕਸਰ ਘਰਾਂ ’ਚ ਵੜ ਕੇ ਗਊਸ਼ਾਲਾ ਬਣਾਉਣ ਲਈ ਗਊ ਮਾਤਾ ਦੇ ਨਾਂ ’ਤੇ ਚੰਦਾ ਇਕੱਠਾ ਕਰਨ ਦਾ ਗੋਰਖਧੰਦਾ ਚਲਾ ਕੇ ਲੋਕਾਂ ਨਾਲ ਠੱਗੀਆਂ ਮਾਰਨ ਲੱਗ ਪਏ ਹਨ। ਇਨ੍ਹਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸ਼ਹਿਰ ਦੇ ਮੋਹਤਬਰ ਵਿਅਕਤੀ ਸੱਜਣ ਬਾਂਸਲ ਅਤੇ ਅਮਿਤ ਗੋਇਲ ਆਦਿ ਨੇ ਦੱਸਿਆ ਕਿ ਇਨ੍ਹਾਂ ਦੇ ਪਿਛੋਕੜ ਹਰਿਆਣਾ ਨਾਲ ਸਬੰਧਿਤ ਹੈ ਅਤੇ ਇਹ 5-6 ਵਿਅਕਤੀ ਹਰਿਆਣੇ ’ਚ ਗਊਸ਼ਾਲਾ ਬਣਾਉਣ ਲਈ ਚੰਦਾ ਇਕੱਠਾ ਕਰਨ ਲਈ ਅਕਸਰ ਘਰਾਂ ’ਚ ਵੜ ਜਾਂਦੇ ਹਨ।
ਫਿਰ ਉਨ੍ਹਾਂ ਨਾਲ ਰਿਸ਼ਤੇਦਾਰੀਆਂ ਜਿਤਾ ਕੇ ਹੋਰਨਾਂ ਪਰਿਵਾਰਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਫਿਰ ਇਹ ਠੱਗ ਜਾਣਕਾਰੀ ਪ੍ਰਾਪਤ ਪਰਿਵਾਰਾਂ ਦੇ ਘਰਾਂ ’ਚ ਜਾ ਕੇ ਉਨ੍ਹਾਂ ਨੂੰ ਆਪਣਾਪਣ ਜ਼ਾਹਿਰ ਕਰ ਕੇ ਪਰਿਵਾਰਕ ਮੈਂਬਰ ਦੱਸ ਕੇ ਪਹਿਲਾਂ ਤਾਂ ਖ਼ਤਰਦਾਰੀ ਕਰਵਾਉਂਦੇ ਹਨ, ਫਿਰ ਗਊਸ਼ਾਲਾ ਦੇ ਨਾਂ ’ਤੇ ਪਰਚੀਆਂ ਕੱਟਦੇ ਹਨ।
ਇਨ੍ਹਾਂ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਪਰਿਵਾਰਾਂ ’ਚ ਆਪਸੀ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਤੋਂ ਤੁਹਾਡੀ ਜਾਣਕਾਰੀ ਅਤੇ ਹੋਰਨਾਂ ਤੋਂ ਹੋਰ ਲੋਕਾਂ ਦੀ ਜਾਣਕਾਰੀ ਲੈ ਕੇ ਠੱਗੀ ਦਾ ਜੁਗਾੜ ਬਣਾ ਰਹੇ ਹਨ। ਇਸੇ ਦੌਰਾਨ ਕਿਸੇ ਤੋਂ 1100, 2100, 5100 ਤੱਕ ਦਾ ਚੰਦਾ ਵਸੂਲ ਰਹੇ ਹਨ। ਉਨ੍ਹਾਂ ਹੋਰਨਾਂ ਪਰਿਵਾਰਾਂ ਨੂੰ ਵੀ ਸੂਚਿਤ ਕੀਤਾ ਕਿ ਇਨ੍ਹਾਂ ਠੱਗਾਂ ਤੋਂ ਬਚੋ ਅਤੇ ਇਨ੍ਹਾਂ ਨੂੰ ਘਰਾਂ ’ਚ ਵੀ ਨਾ ਵੜਨ ਦਿਓ। ਇਹ ਚੋਟੀ ਦੇ ਠੱਗ ਹਨ। ਗਊ ਮਾਤਾ ਦੇ ਨਾਂ ’ਤੇ ਇਨ੍ਹਾਂ ਨੂੰ ਦਾਨ ਨਾ ਦਿਓ।
ਸਿਆਸੀ ਲਾਹਾ ਲੈਣ ਲਈ ਪਾਰਟੀ ਬਦਲਣ ਵਾਲਿਆਂ ਨੂੰ ਸਬਕ ਸਿਖਾਉਣਗੇ ਲੋਕ : ਮਾਲਵਿੰਦਰ ਕੰਗ (ਵੀਡੀਓ)
NEXT STORY