ਫਿਰੋਜ਼ਪੁਰ (ਮਲਹੋਤਰਾ) : ਇੱਕ ਵਿਅਕਤੀ ਦੇ ਨਾਲ ਜ਼ਮੀਨ ਦਾ ਸੌਦਾ ਤੈਅ ਕਰਕੇ ਉਸ ਕੋਲੋਂ ਸੱਤ ਲੱਖ ਰੁਪਏ ਬਿਆਨਾ ਰਾਸ਼ੀ ਲੈਣ ਤੋਂ ਬਾਅਦ ਰਜਿਸਟਰੀ ਨਾ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ਼ ਪੁਲਸ ਨੇ ਜਾਂਚ ਉਪਰੰਤ ਪਰਚਾ ਦਰਜ ਕੀਤਾ ਹੈ। ਥਾਣਾ ਸਦਰ ਫਿਰੋਜ਼ਪੁਰ ਦੇ ਏ. ਐੱਸ. ਆਈ. ਗੁਰਨਾਮ ਸਿੰਘ ਦੇ ਅਨੁਸਾਰ ਸਾਹਿਬ ਸਿੰਘ ਪਿੰਡ ਫੱਤੂਵਾਲਾ ਨੇ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਦੱਸਿਆ ਸੀ ਕਿ ਉਸ ਨੇ ਦਾਰਾ ਸਿੰਘ ਪਿੰਡ ਹਬੀਬਵਾਲਾ ਦੇ ਕੋਲੋਂ 16 ਕਨਾਲ ਜ਼ਮੀਨ ਖਰੀਦਣ ਦਾ ਸੌਦਾ ਤੈਅ ਕੀਤਾ ਸੀ ਅਤੇ ਬਤੌਰ ਬਿਆਨਾ ਰਾਸ਼ੀ 7 ਲੱਖ ਰੁਪਏ ਉਸ ਨੂੰ ਦਿੱਤੇ ਸਨ।
ਉਸ ਨੇ ਦੋਸ਼ ਲਗਾਏ ਕਿ ਦਾਰਾ ਸਿੰਘ ਉਸ ਨੂੰ ਰਜਿਸਟਰੀ ਕਰਨ ਤੋਂ ਮੁੱਕਰ ਗਿਆ ਅਤੇ ਉਸਦੇ ਨਾਲ 7 ਲੱਖ ਰੁਪਏ ਦੀ ਠੱਗੀ ਮਾਰੀ ਹੈ। ਏ. ਐੱਸ. ਆਈ. ਨੇ ਕਿਹਾ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਉਪਰੰਤ ਦਾਰਾ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।
ਕੈਨੇਡਾ ਦੇ ਤਿੰਨ ਮੈਂਬਰ ਪਾਰਲੀਮੈਂਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
NEXT STORY