ਫਿਰੋਜ਼ਪੁਰ (ਮਲਹੋਤਰਾ) : ਇੱਕ ਮੁੰਡੇ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਸਦੇ ਪਰਿਵਾਰ ਦੇ ਨਾਲ 7 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਐਸ.ਪੀ. ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਸਦਰ ਜ਼ੀਰਾ ਪੁਲਸ ਨੇ ਦੋਸ਼ੀ ਪਤੀ-ਪਤਨੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਗੁਰਪ੍ਰੀਤ ਸਿੰਘ ਪਿੰਡ ਪੰਡੋਰੀ ਜੱਟਾਂ ਨੇ ਸ਼ਿਕਾਇਤ ਦੇ ਦੱਸਿਆ ਸੀ ਕਿ ਉਸ ਨੇ ਆਪਣੇ ਮੁੰਡੇ ਜੋਬਨਜੀਤ ਸਿੰਘ ਨੂੰ ਵਿਦੇਸ਼ ਭੇਜਣ ਦੇ ਲਈ ਅਸ਼ੌਕ ਕੁਮਾਰ ਅਤੇ ਉਸਦੀ ਪਤਨੀ ਸ਼ਿਵਾਨੀ ਸ਼ੇਰਗਿੱਲ ਵਾਸੀ ਅੰਮ੍ਰਿਤਸਰ ਦੇ ਨਾਲ ਸੰਪਰਕ ਕੀਤਾ।
ਦੋਹਾਂ ਨੇ ਉਸ ਨੂੰ ਇਸ ਭਰੋਸੇ ਵਿਚ ਲੈ ਲਿਆ ਕਿ ਉਹ ਕਈ ਮੁੰਡੇ-ਕੁੜੀਆਂ ਨੂੰ ਵਿਦੇਸ਼ ਭੇਜ ਕੇ ਕੰਮ ਦੁਆ ਚੁੱਕੇ ਹਨ। ਉਸ ਨੇ ਉਕਤ ਦੋਹਾਂ ਨੂੰ 7 ਲੱਖ ਰੁਪਏ ਦੇ ਦਿੱਤੇ, ਪਰ ਪੈਸੇ ਦੇਣ ਤੋਂ ਕਾਫੀ ਸਮਾਂ ਬਾਅਦ ਤੱਕ ਜਦ ਉਨ੍ਹਾਂ ਨਾ ਤਾਂ ਉਸਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਮੰਗਣ 'ਤੇ ਉਸਦੀ ਰਾਸ਼ੀ ਵਾਪਸ ਕੀਤੀ ਤਾਂ ਉਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ।
ਬਰਸਾਤ ਦੇ ਮੌਸਮ ਸਬੰਧੀ ਸਿਵਲ ਸਰਜਨ ਵੱਲੋਂ ਐਡਵਾਈਜ਼ਰੀ ਜਾਰੀ
NEXT STORY