ਗੁਰਦਾਸਪੁਰ (ਵਿਨੋਦ) : ਇਕ ਵਿਅਕਤੀ ਦੇ ਖਾਤੇ ਵਿਚੋਂ 2,99,999,34 ਰੁਪਏ ਕੱਢਵਾ ਕੇ ਫਰਾਡ ਕਰਨ ਵਾਲੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਸਾਈਬਰ ਕ੍ਰਾਈਮ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ ਕਮਲਦੀਪ ਸ਼ਰਮਾ ਨੇ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਰੀਲਾ ਕਲਾਂ ਥਾਣਾ ਕਲਾਨੌਰ ਨੇ ਸ਼ਿਕਾਇਤ ਦਿੱਤੀ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਐਕਸਿਸ ਬੈਂਕ ਦੇ ਅਕਾਊਂਟ ਵਿਚੋਂ ਵੱਖ-ਵੱਖ ਤਰੀਖ਼ਾਂ ਨੂੰ 2,99,999,34 ਰੁਪਏ ਉਸ ਦੀ ਜਾਣਕਾਰੀ ਤੋਂ ਬਿਨਾਂ ਖਾਤੇ ਵਿਚੋਂ ਕੱਢਵਾ ਕੇ ਉਸ ਨਾਲ ਫਰਾਡ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਚਿੱਟੀ ਕਾਲੀ ਦੂਸ਼ਿਤ ਵੇਈਂ 'ਚੋਂ ਇਕ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ
NEXT STORY