ਨਵਾਂਸ਼ਹਿਰ(ਤ੍ਰਿਪਾਠੀ)— ਵਿਦੇਸ਼ ਭੇਜਣ ਦੇ ਨਾਂ 'ਤੇ 2.24 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ 2 ਟ੍ਰੈਵਲ ਏਜੰਟਾਂ ਖਿਲਾਫ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਪੱਲੀ ਉੱਚੀ ਨਿਵਾਸੀ ਹਰਬਲਾਸ ਪੁੱਤਰ ਮੁਨਸ਼ੀ ਰਾਮ ਨੇ ਦੱਸਿਆ ਕਿ ਉਹ ਦੋਨਾਂ ਅੱਖਾਂ ਤੋਂ ਅੰਨ੍ਹਾ ਹੈ। ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ, ਜਿਸ ਦੇ ਚਲਦੇ ਉਸ ਦੇ ਪੁੱਤਰ ਅਤੇ ਇਕ ਦੋਸਤ ਨੂੰ ਵਿਦੇਸ਼ ਬੈਲਜੀਅਮ ਭੇਜਣ ਲਈ ਜਾਡਲਾ ਨਿਵਾਸੀ ਟ੍ਰੈਵਲ ਅਜੰਟ ਰਾਜਿਵੰਦਰ ਸਿੰਘ ਨਾਲ ਗੱਲਬਾਤ ਕਰਕੇ ਕ੍ਰਮਵਾਰ 1.07 ਲੱਖ ਅਤੇ 1.17 ਲੱਖ ਰੁਪਏ (2.24 ਲੱਖ) ਰੁਪਏ ਅਤੇ ਪਾਸਪੋਰਟ ਏਜੰਟ ਨੂੰ ਦਿੱਤੇ ਸਨ ਪਰ ਉਕਤ ਏਜੰਟਾਂ ਨੇ ਨਾ ਤਾਂ ਲੜਕਿਆਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਵਾਰ-ਵਾਰ ਪੈਸੇ ਮੰਗਣ 'ਤੇ ਏਜੰਟ ਰਾਜਵਿੰਦਰ ਸਿੰਘ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ ਪਰ ਉਹ ਬੈਂਕ 'ਚ ਪੈਸੇ ਨਾ ਹੋਣ ਕਾਰਨ ਬਾਊਂਸ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਬਾਅਦ ਮੁੜ ਕੁਝ ਪੰਤਵੰਤੇ ਲੋਕਾਂ ਦੇ ਵਿਚ ਆਉਣ ਦੇ ਬਾਅਦ ਉਕਤ ਅਜੰਟ ਨੇ ਪ੍ਰਤੀ ਮਹੀਨਾ 25 ਹਜ਼ਾਰ ਰੁਪਏ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਵਾਅਦੇ ਅਤੇ ਖਰਾ ਨਹੀਂ ਉਤਰਿਆ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸ ਨੇ ਆਪਣੇ ਪੈਸੇ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟਾਂ ਖਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਨੇ ਕਰਨ ਉਪਰੰਤ ਆਪਣੀ ਰਿਪੋਰਟ 'ਚ ਦੱਸਿਆ ਕਿ ਉਕਟ ਏਜੰਟ ਨੂੰ ਤਫਤੀਸ਼ 'ਚ ਸ਼ਾਮਲ ਹੋ ਕੇ ਆਪਣਾ ਪੱਖ ਰੱਖਣ ਦੇ ਕਈ ਮੌਕੇ ਦਿੱਤੇ ਜਾਣ ਦੇ ਬਾਵਜੂਦ ਵੀ ਜਾਂਚ 'ਚ ਸ਼ਾਮਲ ਨਹੀਂ ਹੋਏ। ਜਦਕਿ ਸ਼ਿਕਾਇਤ ਕਰਤਾ ਦੁਆਰਾ ਦਿੱਤੇ ਗਏ ਸਬੂਤਾਂ ਦੇ ਆਧਾਰ 'ਤੇ ਅਤੇ ਜਾਂਚ ਅਧਿਕਾਰੀ ਦੀ ਰਿਪੋਰਟ ਦੇ ਆਧਾਰ 'ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਰਾਜਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
13 ਦਿਨਾਂ 'ਚ ਦੂਜੀ ਵਾਰ ਠੱਗੀ ਦੇ ਕੇਸ 'ਚ ਫਸੇ 'ਆਪ' ਦੇ ਸੀਨੀਅਰ ਆਗੂ ਬਰਾੜ, ਜਾਣੋ ਕੀ ਹੈ ਮਾਮਲਾ
NEXT STORY