ਲੁਧਿਆਣਾ (ਜ.ਬ.) : ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਣ ਵਾਲੇ ਭਗੌੜੇ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਕਾਬੂ ਕੀਤਾ ਹੈ। ਫੜ੍ਹਿਆ ਗਿਆ ਮੁਲਜ਼ਮ ਜਗਰਾਓਂ ਦਾ ਰਹਿਣ ਵਾਲਾ ਹਰਦੀਪ ਸਿੰਘ ਹੈ, ਜੋ ਪਿਛਲੇ ਕਈ ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮਨਪ੍ਰੀਤ ਕੌਰ ਅਤੇ ਏ. ਐੱਸ. ਆਈ. ਕਪਿਲ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਹਰਦੀਪ ਸਿੰਘ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਸੀ, ਜੋ ਕਿ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗਦਾ ਸੀ। ਉਹ ਕਰੀਬ 250 ਵਿਅਕਤੀਆਂ ਨੂੰ ਠੱਗ ਚੁੱਕਾ ਹੈ। ਉਸ ਖ਼ਿਲਾਫ਼ ਵੱਖ-ਵੱਖ ਸਮਿਆਂ ’ਤੇ 3 ਕੇਸ ਦਰਜ ਹਨ, ਜਿਸ ਵਿਚ ਮੁਲਜ਼ਮ ਕਾਫੀ ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ। ਪੁਲਸ ਮੁਲਜ਼ਮ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੀ ਸੀ। ਪੁਲਸ ਨੂੰ ਮੁਲਜ਼ਮ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਫੜ੍ਹ ਲਿਆ ਗਿਆ।
ਰੇਲ ਰੋਕੋ ਅੰਦੋਲਨ : ਰੇਲਵੇ ਵਿਭਾਗ ਨੇ 10 ਮਈ ਤੱਕ ਰੱਦ ਕੀਤੀਆਂ 69 ਰੇਲਗੱਡੀਆਂ
NEXT STORY