ਹੁਸ਼ਿਆਰਪੁਰ— ਚੰਗੇ ਭਵਿੱਖ ਦੀ ਖਾਤਿਰ ਲੋਕ ਵਿਦੇਸ਼ਾਂ 'ਚ ਜਾਂਦੇ ਹਨ ਪਰ ਕਈ ਵਾਰ ਲੋਕ ਧੋਖੇਬਾਜ਼ ਟ੍ਰੈਵਲ ਏਜੰਟ ਵੱਲੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲਿਆ, ਜਿੱਥੇ ਕੁਵੈਤ ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ 150 ਨੌਜਵਾਨਾਂ ਦੇ ਨਾਲ ਠੱਗੀ ਮਾਰ ਲਈ।
ਕੁਵੈਤ 'ਚ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਟ੍ਰੈਵਲ ਏਜੰਟ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 150 ਨੌਜਵਾਨਾਂ ਨਾਲ ਇਕ ਕਰੋੜ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ। ਉਸ ਨੇ ਹੁਸ਼ਿਆਰਪੁਰ ਦੇ ਇਸਲਾਮਾਬਾਦ 'ਚ ਕਿਰਾਏ ਦੀ ਬਿਲਡਿੰਗ 'ਚ ਦਫਤਰ ਖੋਲ੍ਹਿਆ ਸੀ। ਨੌਜਵਾਨਾਂ ਤੋਂ ਏਜੰਟ ਨੇ 35-40 ਹਜ਼ਾਰ ਰੁਪਏ ਲਏ ਸਨ। ਏਜੰਟ ਨੇ ਦੋ ਦਿਨ ਪਹਿਲਾਂ ਨੌਜਵਾਨਾਂ ਨੂੰ ਵੀਜ਼ਾ ਅਤੇ ਟਿਕਟ ਦੇ ਕੇ ਏਅਰਪੋਰਟ ਦਿੱਲੀ ਜਾਣ ਦੀ ਗੱਲ ਕਹੀ ਸੀ, ਉਥੇ ਨੌਜਵਾਨਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਦਿੱਤਾ ਗਿਆ ਵੀਜ਼ਾ ਅਤੇ ਟਿਕਟ ਫਰਜ਼ੀ ਹਨ। ਇਸ 'ਤੇ ਨੌਜਵਾਨਾਂ ਨੇ ਜਦੋਂ ਏਜੰਟ ਦਾ ਮੋਬਾਇਲ ਫੋਨ ਮਿਲਾਇਆ ਤਾਂ ਉਸ ਦਾ ਫੋਨ ਬੰਦ ਸੀ। ਨਿਰਾਸ਼ ਹੋ ਕੇ ਨੌਜਵਾਨ ਬੁੱਧਵਾਰ ਨੂੰ ਹੁਸ਼ਿਆਰਪੁਰ ਵਾਪਸ ਆਏ ਤਾਂ ਏਜੰਟ ਦੇ ਦਫਤਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਥੇ ਤਾਲਾ ਲੱਗਾ ਹੋਇਆ ਸੀ। ਠੱਗੀ ਦੇ ਸ਼ਿਕਾਰ ਹੋਏ ਨੌਜਵਾਨਾਂ ਨੇ ਸ਼ਿਕਾਇਤ ਐੱਸ. ਐੱਸ. ਪੀ. ਨਾਲ ਕੀਤੀ ਹੈ।
4 ਘੰਟੇ ਹੋਈ ਏਅਰਪੋਰਟ 'ਤੇ ਪੁੱਛਗਿੱਛ
ਦਿੱਲੀ ਤੋਂ ਵਾਪਸ ਆਏ ਨੌਜਵਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਦੱਸਿਆ ਕਿ ਏਅਰਪੋਰਟ 'ਤੇ ਲਗਭਗ 4 ਘੰਟਿਆਂ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਗਰੁੱਪ 'ਚ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ, ਨਹੀਂ ਤਾਂ ਜੇਲ ਜਾਣ ਵਰਗੇ ਹਾਲਾਤ ਬਣ ਗਏ ਸਨ। ਬਾਅਦ 'ਚ ਏਅਰਪੋਰਟ ਅਥਾਰਿਟੀ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਫੋਟੋਸਟੇਟ ਕਾਪੀਆਂ ਲਈਆਂ। ਇਸ ਦੇ ਬਾਅਦ ਹੀ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਗਿਆ।
ਇਸਲਾਮਾਬਾਦ ਦੇ ਲੋਕਾਂ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਹੀ ਇਸ ਏਜੰਟ ਨੇ ਦੁਕਾਨ ਕਿਰਾਏ 'ਤੇ ਲੈ ਕੇ ਗਲੋਬਲ ਇੰਟਰਪ੍ਰਾਈਸਿਜ਼ ਦੇ ਨਾਂ 'ਤੇ ਦਫਤਰ ਖੋਲ੍ਹਿਆ ਸੀ। ਦੁਕਾਨ ਦੇ ਮਾਲਕ ਨੂੰ ਉਸ ਨੇ ਆਧਾਰ ਕਾਰਡ ਦੇ ਪਰੂਫ ਦਿੱਤਾ ਸੀ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਬਾਰੇ ਐੱਸ. ਐੱਸ. ਪੀ. ਜੇ ਇਲਨਚੇਲਿਅਨ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸ਼ਿਕਾਇਤ ਮਿਲ ਗਈ ਹੈ ਅਤੇ ਉਨ੍ਹਾਂ ਨੇ ਇਸ ਨੂੰ ਈ. ਓ. ਵਿੰਗ ਨੂੰ ਮਾਰਕ ਕੀਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਜਲਦੀ ਹੀ ਟ੍ਰੈਵਲ ਏਜੰਟ ਨੂੰ ਟਰੇਸ ਕਰਕੇ ਕਾਬੂ ਕਰ ਲਿਆ ਜਾਵੇਗਾ ਅਤੇ ਲੋਕਾਂ ਦੇ ਪੈਸੇ ਵਾਪਸ ਦਿਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸ਼ਰਾਬ ਦੇ ਠੇਕੇਦਾਰ ਦੀ ਗੱਡੀ ਨਾਲ ਮਰਨ ਵਾਲੇ ਦੋਵਾਂ ਨੌਜਵਾਨਾਂ ਦਾ ਹੋਇਆ ਅੰਤਿਮ ਸੰਸਕਾਰ
NEXT STORY