ਭਿੰਡੀ ਸੈਦਾ (ਗੁਰਜੰਟ) — ਪੁਲਸ ਥਾਣਾ ਭਿੰਡੀ ਸੈਦਾ ਅਧੀਨ ਆਉਂਦੇ ਪਿੰਡ ਛੰਨ ਕੋਹਲੀ ਵਿਖੇ ਬੈਂਕ 'ਚੋਂ 4 ਲੱਖ ਰਪਏ ਕੱਢਵਾ ਕੇ ਵਾਪਸ ਘਰ ਆ ਰਹੇ ਕਿਸਾਨ ਨਾਲ ਕੁੱਝ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਪੈਸੇ ਖੋਹ ਲਏ ਗਏ। ਇਸ ਮਾਮਲੇ ਨੂੰ ਕਰੀਬ 14 ਦਿਨ ਬੀਤ ਗਏ ਹਨ ਪਰ ਬਜ਼ੁਰਗ ਕਿਸਾਨ ਇਨਸਾਫ਼ ਪਾਉਣ ਖਾਤਿਰ ਭਿੰਡੀ ਸੈਦਾ ਪੁਲਸ ਦੇ ਹਾੜੇ ਕੱਢ ਰਿਹਾ ਹੈ ਅਤੇ ਪੁਲਸ ਅਧਿਕਾਰੀ ਕਾਰਵਾਈ ਕਰਨ ਦੀ ਬਜਾਏ ਇਸ ਬਜ਼ੁਰਗ ਨਾਲ ਟਾਲਮਟੋਲ ਕਰਦੇ ਹੋਏ ਦਿੱਸ ਰਹੇ ਹਨ।
ਇਹ ਵੀ ਪੜ੍ਹੋ: ਲਾਪਤਾ ਹੋਈਆਂ ਬੱਚੀਆਂ ਦੀ ਘਰਾਂ 'ਚ ਭਾਲ ਕਰਦੀ ਰਹੀ ਪੁਲਸ, ਜਦ ਕਾਰ 'ਚ ਵੇਖਿਆ ਤਾਂ ਉੱਡੇ ਹੋਸ਼
ਕਿਸਾਨ ਨੇ ਸੁਣਾਈ ਆਪ ਬੀਤੀ
ਕਿਸਾਨ ਵਿਰਸਾ ਸਿੰਘ ਦੋਸ਼ ਲਗਾਏ ਕਿ ਉਹ ਆਪਣੇ ਬੈਂਕ ਖਾਤੇ 'ਚੋਂ 4 ਲੱਖ ਰੁਪਏ ਕੱਢਵਾ ਕੇ ਆਪਣੇ ਪਿੰਡ ਆ ਰਿਹਾ ਸੀ ਤਾਂ ਰਸਤੇ 'ਚ 5 ਵਿਅਕਤੀਆਂ ਵੱਲੋਂ ਉਸ ਦਾ ਰਸਤਾ ਰੋਕ ਕੇ ਪੈਸੇ ਖੋਹ ਲਏ ਅਤੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਥਾਣਾ ਭਿੰਡੀ ਸੈਦਾ ਵਿਖੇ ਦਰਖ਼ਾਸਤ ਦੇਣ ਦੇ ਬਾਵਜੂਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਦਾ ਕਹਿਣਾ ਕਿ ਉਲਟਾ ਐੱਸ. ਐੱਚ. ਓ. ਭਿੰਡੀ ਸੈਦਾ ਮੈਨੂੰ ਇਨਸਾਫ ਮੰਗਣ 'ਤੇ ਦੱਬਕੇ ਮਾਰਦਾ ਹੈ ਅਤੇ ਕਹਿੰਦਾ ਕਿ ਕਾਰਵਾਈ ਕਰਵਾਉਣੀ ਹੈ ਤਾਂ ਮੰਤਰੀ ਸਾਬ ਦਾ ਫੋਨ ਕਰਵਾਓ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਪਾਸੋ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਫਗਵਾੜਾ ਗੇਟ ਗੋਲੀਕਾਂਡ ਦੀ ਸਾਹਮਣੇ ਆਈ CCTV ਫੁਟੇਜ, ਹਰਿਆਣਾ ਪੁਲਸ ਦੀ ਕਹਾਣੀ ਦਾ ਖੁੱਲ੍ਹਿਆ ਰਾਜ਼
ਉਥੇ ਹੀ ਇਸ ਮਾਮਲੇ ਸਬੰਧੀ ਬਜ਼ੁਰਗ ਦੀ ਪਤਨੀ ਨੇ ਕਿਹਾ ਕਿ ਸਾਨੂੰ ਇਨਸਫ਼ ਮਿਲਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਕਾਰਵਾਈ ਨਾ ਹੋਣ 'ਤੇ ਜੇਕਰ ਕਿਸੇ ਨੇ ਕੁਝ ਕਰ ਲਿਆ ਤਾਂ ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।
ਇਸ ਸਬੰਧੀ ਥਾਣਾ ਭਿੰਡੀ ਸੈਦਾ ਦੇ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ, ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਵਿਆਹੁਤਾ ਪ੍ਰੇਮਿਕਾ
ਤਪਾ ਪੁਲਸ ਵਲੋਂ ਨਸ਼ੀਲੀਆਂ ਗੋਲੀਆਂ ਦੀ ਖੇਪ ਸਮੇਤ 5 ਹਜ਼ਾਰ ਰੁਪਏ ਡਰੱਗ ਮਨੀ ਸਣੇ 3 ਕਾਬੂ
NEXT STORY