ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਦਾ ਬਜਟ ਪੇਸ਼ ਕਰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੁੜੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਐਲਾਨ ਕੀਤਾ ਹੈ ਕਿ 6ਵੀਂ ਤੋਂ 12 ਤੱਕ ਦੀਆਂ ਵਿਦਿਆਰਥਣਾਂ ਨੂੰ ਸਰਕਾਰ ਵਲੋਂ ਮੁਫਤ ਸੈਨਟਰੀ ਪੈਡ ਦਿੱਤੇ ਜਾਣਗੇ। ਇਸ ਦਾ ਮਕਸਦ ਕੁੜੀਆਂ ਦੀ ਮਹਾਂਵਾਰੀ ਦੀ ਸਵੱਛਤਾ 'ਚ ਸੁਧਾਰ ਅਤੇ ਸਕੂਲ ਛੱਡਣ ਦੀ ਦਰ 'ਚ ਕਮੀ ਲਿਆਉਣਾ ਹੈ। ਜ਼ਿਕਰਯੋਗ ਹੈ ਕਿ ਮਹਾਂਵਾਰੀ ਕਾਰਨ ਕੁੜੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਮਨਪ੍ਰੀਤ ਬਾਦਲ ਨੇ ਇਹ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਸੀਨੀਅਰ ਸੈਕੰਡਰ ਸਕੂਲ, ਮੰਡੀ ਅਹਿਮਦਗੜ੍ਹ ਵਿਖੇ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਲਈ 2 ਕਰੋੜ ਰੁਪਿਆ ਖਰਚਿਆ ਜਾਵੇਗਾ।
ਦੋ ਗੱਡੀਆਂ ਦੀ ਭਿਆਨਕ ਟੱਕਰ, ਦੋ ਜ਼ਖਮੀ
NEXT STORY