ਅਬੋਹਰ (ਰਹੇਜਾ) : ਲੰਘੀਂ ਰਾਤ ਪਿੰਡ ਜੰਡਵਾਲਾ ਹਨੂੰਵੰਤਾ ਵਾਸੀ ਇਕ ਨੌਜਵਾਨ ਜੋ ਕਿ ਆਪਣੇ ਦੋਸਤ ਦੀ ਪਾਰਟੀ ’ਤੇ ਜਾ ਰਿਹਾ ਸੀ, ਦੀ ਪਿੰਡ ਤੋਂ ਕੁਝ ਦੂਰੀ ’ਤੇ ਦਰੱਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਮੁਤਾਬਕ 23 ਸਾਲਾ ਨੌਰੰਗ ਪੁੱਤਰ ਰਾਮ ਨਿਵਾਸ ਲੰਘੀ ਰਾਤ ਪਿੰਡ ਦੀਵਾਨਖੇੜਾ ਵਿਖੇ ਆਪਣੇ ਦੋਸਤ ਦੀ ਪਾਰਟੀ ਲਈ ਮੋਟਰਸਾਈਕਲ ’ਤੇ ਜਾ ਰਿਹਾ ਸੀ ਕਿ ਜਦੋਂ ਉਹ ਜੰਡਵਾਲਾ ਤੋਂ ਗਿਦੜਾਂਵਾਲੀ ਰੋਡ ’ਤੇ ਪਹੁੰਚਿਆ ਤਾਂ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਮ੍ਰਿਤਕ ਦੇ ਭਰਾ ਸ਼ੀਨੂੰ ਨੇ ਦੱਸਿਆ ਕਿ ਨੌਰੰਗ ਅਕਾਊਂਟਸ ਦਾ ਕੰਮ ਕਰਦਾ ਸੀ। ਇੱਧਰ ਪਿੰਡ ਦੇ ਸਰਪੰਚ ਗੰਗਾਦੇਵ ਨੇ ਦੱਸਿਆ ਕਿ ਇਸ ਮਾਰਗ ’ਤੇ ਸੜਕ ਦੇ ਨਾਲ ਲੱਗੇ ਦਰੱਖਤ ਰਾਤ ਸਮੇਂ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਕਰੀਬ ਛੇ ਮਹੀਨੇ ਪਹਿਲਾਂ 33 ਸਾਲਾ ਰਾਮੂ ਦੀ ਵੀ ਇਸੇ ਕਿੱਕਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਸੀ।
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
NEXT STORY