ਲੁਧਿਆਣਾ (ਮੋਹਿਨੀ) : ਜੇਲ ਵਿਚ ਬੰਦ ਇਕ ਗੈਂਗਸਟਰ ਮੋਬਾਇਲ ਨੈਟਵਰਕ ਰਾਹੀਂ ਗਤੀਵਿਧੀਆਂ ਚਲਾ ਰਿਹਾ ਹੈ ਅਤੇ ਜਿਸ ਕਤਲ ਕੇਸ ਵਿਚ ਉਹ ਜੇਲ ਵਿਚ ਹੈ ਉਸ ਦੇ ਮੁੱਖ ਗਵਾਹ ਨੂੰ ਗਵਾਹੀ ਤੋਂ ਮੁਕਰਣ ਲਈ ਜ਼ੋਰ ਲਾਇਆ ਜਾ ਰਿਹਾ ਹੈ।ਇਸ ਸਬੰਧੀ ਜਨਮ ਅਸ਼ਟਮੀ ਦੀ ਰਾਤ ਲਗਭਗ 20-25 ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਬਰੋਟਾ ਰੋਡ, ਗੁਰੂ ਗੋਬਿੰਦ ਸਿੰਘ ਨਗਰ ਦੇ ਇਕ ਨੌਜਵਾਨ 'ਤੇ ਗੋਲੀ ਚਲਾ ਕੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਗੈਂਗਸਟਰ ਵਲੋਂ ਫੇਸਬੁਕ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ 12 ਅਗਸਤ ਰਾਤ 11.30 ਵਜੇ ਨੌਜਵਾਨ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਡਰਾਈਵਰ ਸੀਟ ਵਾਲੀ ਖਿੜਕੀ 'ਤੇ ਲੱਗੀ ਅਤੇ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਘਟਨਾ ਦੀ ਇਲਾਕਾ ਪੁਲਸ ਥਾਣਾ ਸ਼ਿਮਲਾਪੁਰੀ ਨੂੰ ਭਣਕ ਤੱਕ ਨਹੀਂ ਲੱਗੀ ਅਤੇ ਗੈਂਗਸਟਰ ਦੇ ਸਾਥੀ ਹਵਾ ਵਿਚ ਤਲਵਾਰਾਂ ਅਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਸੁਨਾਮ 'ਚ ਦਿਲ ਕੰਬਾਊ ਵਾਰਦਾਤ, ਭਰੇ ਬਾਜ਼ਾਰ ਦਾਤਰ ਨਾਲ ਵੱਢਦਾ ਰਿਹਾ ਪਤਨੀ (ਦੇਖੋ ਤਸਵੀਰਾਂ)
15 ਅਗਸਤ ਨੂੰ ਥਾਣਾ ਸ਼ਿਮਲਾਪੁਰੀ ਪੁਲਸ ਅਤੇ ਚੌਕੀ ਬਸੰਤ ਪਾਰਕ ਦੀ ਪੁਲਸ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਅਤੇ ਰਿੱਕੀ ਤੋਂ ਮਾਮਲੇ ਬਾਰੇ ਪੁੱਛਿਆ, ਜਿਸ ਪੁਲਸ ਟੀਮ ਨੇ ਨੁਕਸਾਨੀ ਗੱਡੀ ਦਾ ਮੁਆਇਨਾ ਕੀਤਾ ਅਤੇ ਗੱਡੀ ਵਿਚ ਲੱਗਣ ਵਾਲੀ ਗੋਲੀ ਦੀ ਗੱਲ ਹਜ਼ਮ ਨਹੀਂ ਕਰ ਸਕੇ। ਉਧਰ ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਉਪਰੋਕਤ ਨੌਜਵਾਨਾਂ ਨੇ ਆਪਣੇ ਉਪਰ ਹੋਏ ਹਮਲੇ ਦੀ ਰਿਪੋਰਟ ਦਰਜ ਨਹੀਂ ਕਰਵਾਈ। ਜਾਣਕਾਰੀ ਦਿੰਦੇ ਬਰੋਟਾ ਰੋਡ ਗੋਬਿੰਦ ਨਗਰ ਦੇ ਰਹਿਣ ਵਾਲੇ ਨੌਜਵਾਨ ਰਿੱਕੀ ਨੇ ਦੱਸਿਆ ਕਿ ਜਨਮ ਅਸ਼ਟਮੀ ਦੀ ਰਾਤ ਨੂੰ ਉਹ ਆਪਣੇ ਘਰ ਦੇ ਬਾਹਰ ਦੋਸਤ ਸੰਨੀ ਨਾਲ ਬੈਠਾ ਸੀ ਜਦ ਸੰਨੀ ਇਕੱਲੇ ਉਸਦੀ ਕਾਰ ਨੂੰ ਲੈ ਕੇ ਬਰੋਟਾ ਰੋਡ ਵੱਲ ਲਿਜਾਣ ਲੱਗਾ ਤਾਂ 20-25 ਨੌਜਵਾਨਾਂ ਨੇ ਰਸਤੇ ਵਿਚ ਉਸਦੀ ਗੱਡੀ ਦੀ ਤੇਜ਼ਧਾਰ ਹਥਿਆਰਾਂ ਨਾਲ ਤੋੜ-ਭੰਨ ਕੀਤੀ ਅਤੇ ਉਸ ਤੋਂ ਬਾਅਦ ਗੱਡੀ ਵਿਚ ਬੈਠੇ ਸਵਾਰ ਮੇਰੇ ਦੋਸਤ 'ਤੇ ਰਿਵਾਲਵਰ ਨਾਲ ਗੋਲੀ ਦਾਗ ਦਿਤੀ, ਜੋ ਡਰਾਈਵਰ ਸੀਟ ਦੀ ਖਿੜਕੀ 'ਤੇ ਜਾ ਲੱਗੀ, ਜਿਸ 'ਤੇ ਗੱਡੀ ਵਿਚ ਬੈਠੇ ਨੌਜਵਾਨ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿਛੇ ਦਾਤ ਨਾਲ ਉਸਦੀ ਪਿੱਠ 'ਤੇ ਵਾਰ ਕਰ ਦਿੱਤਾ। ਇਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਭੱਜ ਕੇ ਜਾਨ ਬਚਾਈ ਪਰ ਨੌਜਵਾਨਾਂ ਨੇ ਉਸਦੇ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਤਪਾ ਮੰਡੀ ਦੇ ਮਸ਼ਹੂਰ ਜਿਊਲਰ ਦੇ 20 ਸਾਲਾ ਨੌਜਵਾਨ ਪੁੱਤ ਦੀ ਕੋਰੋਨਾ ਕਾਰਣ ਮੌਤ
ਗੈਂਗਸਟਰ ਵਲੋਂ ਫੇਸਬੁਕ 'ਤੇ ਦਿੱਤੀਆਂ ਜਾ ਰਹੀਆਂ ਧਮਕੀਆਂ
ਸੂਤਰਾਂ ਅਨੁਸਾਰ ਜੇਲ ਵਿਚ ਬੰਦ ਇਕ ਗੈਂਗਸਟਰ ਵਲੋਂ ਫੇਸਬੁਕ ਉਪਰ ਰਿੱਕੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਉਪਰੋਕਤ ਗੈਂਗਸਟਰ ਫਾਈਨੈਂਸਰ ਜਿੰਦੀ ਦੇ ਕਤਲ ਦੇ ਜ਼ੁਰਮ ਵਿਚ ਜੇਲ ਵਿਚ ਕੈਦ ਹੈ ਅਤੇ ਆਪਣੇ ਗਵਾਹਾਂ ਨੂੰ ਮਿਟਾਉਣ ਲਈ ਆਪਣੇ ਗੁਰਗਿਆਂ ਨਾਲ ਮੋਬਾਈਲ ਫੋਨ ਨੈਟਵਰਕ ਚਲਾ ਰਿਹਾ ਹੈ। ਜਨਮ ਅਸ਼ਟਮੀ ਦੀ ਰਾਤ ਨੂੰ ਫਾਇਰਿੰਗ ਕਰ ਕੇ ਜਾਨ ਤੋਂ ਮਾਰਨ ਲਈ 20-25 ਨੌਜਵਾਨਾਂ ਨੇ ਹਥਿਆਰਾਂ ਨਾਲ ਧਾਵਾ ਬੋਲ ਦਿੱਤਾ ਅਤੇ ਇਹ ਸਭ ਗੈਂਗਸਟਰ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਰਾਏਕੋਟ 'ਚ ਰਾਤ ਦੋ ਵਜੇ ਵਾਪਰੀ ਵੱਡੀ ਵਾਰਦਾਤ, ਸਾਰੇ ਪਿੰਡ 'ਚ ਫੈਲੀ ਦਹਿਸ਼ਤ
ਵਰਣਨਯੋਗ ਹੈ ਕਿ ਜਵਾਹਰ ਨਗਰ ਕੈਂਪ ਵਿਚ ਜਨਵਰੀ ਮਹੀਨੇ ਵਿਚ ਫਾਈਨਾਂਸਰ ਜਿੰਦੀ ਦੇ ਕਤਲ ਵਿਚ ਨੌਜਵਾਨ ਸ਼ੁਭਮ ਦੀ ਕੇਸ ਵਿਚ ਕੋਰਟ ਵਿਚ ਗਵਾਹੀ ਵਿਚਾਰ ਅਧੀਨ ਹੈ, ਜਿਸਨੂੰ ਗਵਾਹੀ ਨਾ ਦੇਣ ਦੀ ਹਾਲਤ ਵਿਚ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸਦੀ ਤਾਜ਼ਾ ਮਿਸਾਲ ਜਨਮ ਅਸ਼ਟਮੀ ਦੀ ਰਾਤ ਨੂੰ ਉਸਦੇ ਦੋਸਤਾਂ 'ਤੇ ਜਾਨਲੇਵਾ ਹਮਲਾ ਹੈ। ਰਿੱਕੀ ਨੇ ਦੱਸਿਆ ਕਿ ਉਹ ਡਰ ਦੇ ਕਾਰਨ 2-3 ਦਿਨ ਤੋਂ ਬਾਹਰ ਤੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਬਾਹਰ ਗੈਂਗਸਟਰ ਦੇ ਗੁਰਗੇ ਪਹਿਰਾ ਲਾਏ ਬੈਠੇ ਹਨ।ਉਨ੍ਹਾਂ ਕਿਹਾ ਕਿ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਸੀ ਜਿਸ 'ਤੇ ਪੀ. ਸੀ. ਆਰ. ਦਸਤਾ ਵੀ ਮੌਕੇ 'ਤੇ ਨਹੀਂ ਪੁੱਜਾ ਕਿਉਂਕਿ ਪੀ. ਸੀ. ਆਰ. ਕਰਮਚਾਰੀ ਖੁਦ ਉਨ੍ਹਾਂ ਨੂੰ ਬਾਹਰ ਆ ਕੇ ਮਿਲਣ ਦੀ ਗੱਲ ਕਹਿ ਰਹੇ ਸਨ, ਜਿਸ 'ਤੋਂ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ।
ਇਹ ਵੀ ਪੜ੍ਹੋ : ਸੰਗਰੂਰ 'ਚ ਵੱਡੀ ਵਾਰਦਾਤ, ਏ. ਟੀ.ਐੱਮ. 'ਤੇ ਡਾਕਾ ਮਾਰ 36 ਲੱਖ ਰੁਪਿਆ ਲੁੱਟ ਕੇ ਲੈ ਗਏ ਲੁਟੇਰੇ
ਕੀ ਕਹਿਣਾ ਹੈ ਜੁਆਇੰਟ ਪੁਲਸ ਕਮਿਸ਼ਨਰ ਦਾ
ਇਸ ਸੰਬੰਧੀ ਜਦੋ ਜੁਆਇੰਟ ਪੁਲਸ ਕਮਿਸ਼ਨਰ ਕੰਵਰਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਪਰੋਕਤ ਨੌਜਵਾਨਾਂ 'ਤੇ ਹੋਏ ਹਮਲੇ ਦੀ ਜਾਣਕਾਰੀ ਪੁਲਸ ਨੂੰ ਨਹੀਂ ਦਿੱਤੀ ਅਤੇ ਜਦ ਮਾਮਲੇ ਬਾਰੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਪਰ ਪੁਲਸ ਆਪਣੇ ਵਲੋਂ ਕਾਰਵਾਈ ਕਰਨ ਨੂੰ ਤਿਆਰ ਹੈ ਪਰ ਸ਼ਿਕਾਇਤਕਰਤਾ ਨੇ ਹੁਣ ਤੱਕ ਕੋਈ ਰਿਪੋਰਟ ਵੀ ਦਰਜ ਨਹੀਂ ਕਰਵਾਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਕਾਰਣ 4 ਹੋਰ ਮੌਤਾਂ, ਡੀ. ਸੀ. ਕ੍ਰਾਈਮ ਤੇ ਏਡੀਸ਼ਨਲ ਡੀ.ਸੀ. ਸਣੇ 20 ਆਏ ਪਾਜ਼ੇਟਿਵ
ਮੋਗਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਹਲਕਾ ਵਿਧਾਇਕ ਦਰਮਿਆਨ ਪੈਦਾ ਹੋਇਆ ਵਿਵਾਦ ਹੋਰ ਭਖਣ ਲੱਗਾ
NEXT STORY