ਹਰਚੋਵਾਲ/ਗੁਰਦਾਸਪੁਰ (ਵਿਨੋਦ) : ਇਕ ਜਨਾਨੀ ਦੀ ਹੱਤਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕਰਨ ਵਾਲੇ ਇਕ ਗੈਂਗ ਦੇ ਮੈਂਬਰ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗੈਂਗਸਟਰ ਲੱਖਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਹਰਚੋਵਾਲ ਖ਼ਿਲਾਫ਼ ਹਰਚੋਵਾਲ, ਸ੍ਰੀ ਹਰਗੋਬਿੰਦਪੁਰ ਸਮੇਤ ਹੋਰ ਥਾਂਣਿਆਂ ਦੀ ਪੁਲਸ ਨੂੰ ਲੋੜੀਂਦਾ ਸੀ। ਜਾਣਕਾਰੀ ਅਨੁਸਾਰ ਮੁਲਜ਼ਮ ਨੇ 17 ਮਾਰਚ ਦੀ ਰਾਤ ਨੂੰ ਅਮਰਜੀਤ ਸਿੰਘ ਹਾਂਡਾ ਪੁੱਤਰ ਨਰਿੰਜਨ ਸਿੰਘ ਵਾਸੀ ਹਰਚੋਵਾਲ ਦੇ ਘਰ ਹਥਿਆਰਧਾਰੀ ਸਾਥੀਆਂ ਨਾਲ ਹਮਲਾ ਕੀਤਾ ਸੀ। ਮੁਲਜ਼ਮ ਨੇ ਉਦੋਂ ਘਰ ਦੀ ਮਾਲਕਨ ਜਸਬੀਰ ਕੌਰ ਪਤਨੀ ਨਰਿੰਜਣ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਉਹ ਆਪਣਾ ਲੜਕਾ ਉਨ੍ਹਾਂ ਦੇ ਹਵਾਲੇ ਕਰ ਦੇਵੇ ਪਰ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕਰਨ 'ਤੇ ਗੁੱਸੇ 'ਚ ਆਏ ਇਸ ਗਿਰੋਹ ਦੇ ਮੈਂਬਰਾਂ ਨੇ ਪਰਿਵਾਰਕ ਮੈਂਬਰਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ ਸਨ, ਜਿਸ 'ਚ ਜਸਬੀਰ ਕੌਰ ਦੀ ਮੌਤ ਗਈ ਸੀ, ਜਦਕਿ ਨਰਿੰਜਣ ਸਿੰਘ, ਪ੍ਰਤਾਪ ਸਿੰਘ ਦੀ ਪਤਨੀ ਬਲਵਿੰਦਰ ਕੌਰ ਜ਼ਖ਼ਮੀ ਹੋ ਗਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬੇਅਦਬੀ ਮਾਮਲੇ 'ਚ 'ਸਿੱਟ' ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੀਤਾ ਨਾਮਜ਼ਦ
ਗੈਂਗਸਟਰ ਲੱਖਾ ਸਿੰਘ ਉਦੋਂ ਤੋਂ ਹੀ ਪੁਲਸ ਲਈ ਸਿਰਦਰਦ ਬਣਿਆ ਹੋਇਆ ਸੀ ਅਤੇ ਉਸ ਨੂੰ ਫੜਨ ਲਈ ਪੁਲਸ ਦੀਆਂ ਕਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਸੀ। ਬੀਤੇ ਮਹੀਨੇ ਵੀ ਲੱਖਾ ਬਾਰੇ ਸੂਚਨਾ ਮਿਲਣ 'ਤੇ ਜਦੋਂ ਪੁਲਸ ਇਸ ਦੇ ਘਰ ਪਹੁੰਚੀ ਤਾਂ ਮੁਲਜ਼ਮ ਘਰ ਦੀ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ, ਜਦਕਿ ਉਸ ਦਾ ਇਕ ਸਾਥੀ ਕਾਬੂ ਆ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਕਾਰਣ ਕੈਪਟਨ ਸਰਕਾਰ ਦੀਆਂ ਨਵੀਆਂ ਹਿਦਾਇਤਾਂ, ਹੁਣ ਪੰਜਾਬ 'ਚ ਐਂਟਰੀ ਲਈ ਰੱਖੀ ਇਹ ਸ਼ਰਤ
ਪੁਲਸ ਸੂਤਰਾਂ ਅਨੁਸਾਰ ਬੀਤੇ ਦਿਨੀਂ ਪੁਲਸ ਦੇ ਸੀ. ਆਈ. ਡੀ. ਵਿੰਗ ਨੂੰ ਸੂਚਨਾ ਮਿਲੀ ਸੀ ਕਿ ਲੱਖਾ ਸਿੰਘ ਚੌਕ ਮਹਿਤਾ 'ਚ ਘੁੰਮ ਰਿਹਾ ਹੈ। ਜਿਸ 'ਤੇ ਪੁਲਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਇਕ ਰੈਡੀਮੇਡ ਕੱਪੜੇ ਦੀ ਦੁਕਾਨ ਤੋਂ ਕਾਬੂ ਕਰ ਲਿਆ। ਪਤਾ ਲੱਗਾ ਹੈ ਕਿ ਸ੍ਰੀ ਹਰਗੋਬਿੰਦਪੁਰ ਪੁਲਸ ਉਸ ਨੂੰ ਹੁਣ ਪੁੱਛਗਿਛ ਲਈ ਲੈ ਕੇ ਆਈ ਹੈ।
ਇਹ ਵੀ ਪੜ੍ਹੋ : ਬਾਬਾ ਬਕਾਲਾ : ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਚੱਲੀਆਂ ਗੋਲ਼ੀਆਂ
ਦੁਖਦਾਈ ਖ਼ਬਰ: ਇਟਲੀ 'ਚ ਪੱਕੇ ਹੋਣ ਦੀ ਖ਼ੁਸ਼ੀ 'ਚ ਰੱਬ ਦਾ ਸ਼ੁਕਰਾਨਾ ਕਰਨ ਗਏ ਪੰਜਾਬੀ ਦੀ ਮੌਤ
NEXT STORY