ਰੂਪਨਗਰ, 26 ਜੁਲਾਈ (ਵਿਜੇ)- ਜ਼ਿਲਾ ਰੂਪਨਗਰ ਨਾਲ ਸਬੰਧਤ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਜ਼ਿਲਾ ਪੁਲਸ ਵੱਲੋਂ 24 ਵੱਖ-ਵੱਖ ਮਾਮਲਿਆਂ ’ਚ ਲੋਡ਼ੀਂਦਾ ਹੈ। ਜਿਸ ’ਚ ਕਤਲ, ਇਰਾਦਾ ਕਤਲ, ਅਤੇ ਲੁੱਟ-ਖੋਹ ਦੇ ਮਾਮਲੇ ਸ਼ਾਮਲ ਹਨ।
ਨਵ-ਨਿਯੁਕਤ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗੈਂਗਸਟਰ ਜ਼ਿਲਾ ਪੁਲਸ ਨੂੰ ਕਤਲ ਸਮੇਤ 24 ਹੋਰ ਮਾਮਲਿਆਂ ’ਚ ਲੋਡ਼ੀਂਦਾ ਹੈ ਅਤੇ ਜ਼ਿਲਾ ਪੁਲਸ ਜਲਦ ਹੀ ਇਸ ਗੈਂਗਸਟਰ ਨੂੰ ਪੁੱਛਗਿੱਛ ਲਈ ਰੂਪਨਗਰ ਲਿਆ ਰਹੀ ਹੈ। ਇਹ ਗੈਂਗਸਟਰ ਬੀਤੇ ਦਿਨੀਂ ਸੈਕਟਰ-43 ਚੰਡੀਗਡ਼੍ਹ ਬੱਸ ਅੱਡੇ ਦੇ ਨੇਡ਼ੇ ਇਕ ਪੁਲਸ ਮੁਠਭੇਡ਼ ’ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗਡ਼੍ਹ ਭਰਤੀ ਕਰਵਾਇਆ ਗਿਆ ਸੀ ਜੋ ਇਸ ਸਮੇਂ ਪੁਲਸ ਰਿਮਾਂਡ ’ਤੇ ਹੈ। ਇਹ ਗੈਂਗਸਟਰ ਜ਼ਿਲਾ ਰੂਪਨਗਰ ਦੇ ਨੂਰਪੁਰਬੇਦੀ ਦੇ ਪਿੰਡ ਢਾਹਾਂ ਦਾ ਰਹਿਣ ਵਾਲਾ ਹੈ। ਇਸ ਦੀ ਉਮਰ ਕਰੀਬ 25 ਸਾਲ ਹੈ । ਇਸ ’ਤੇ ਸਾਲ 2011 ’ਚ ਪਹਿਲਾ ਮਾਮਲਾ ਥਾਣਾ ਨੂਰਪੁਰਬੇਦੀ ’ਚ ਦਰਜ ਹੋਇਆ ਸੀ। ਉਸ ਦੇ ਬਾਅਦ ਇਸ ਨੇ ਖੇਤਰ ਦੇ ਕੁਝ ਨੌਜਵਾਨਾਂ ਨਾਲ ਮਿਲ ਕੇ ਆਪਣਾ ਗੈਂਗ ਬਣਾ ਲਿਆ। ਇਹ ਵੀ ਪਤਾ ਚੱਲਿਆ ਹੈ ਕਿ ਮੁਠਭੇਡ਼ ਤੋਂ ਪਹਿਲਾਂ ਇਹ ਪੁਲਸ ਦੇ ਕੋਲ ਆਤਮ ਸਮਰਪਣ ਕਰਨਾ ਚਾਹੁੰਦਾ ਸੀ, ਪਰ ਇਸ ਨੂੰ ਕੋਈ ਉਚਿਤ ਵਿਅਕਤੀ ਨਹੀਂ ਮਿਲਿਆ। ਇਸ ਦੀ ਗੁਪਤ ਸੂਚਨਾ ਮਿਲਣ ਦੇ ਬਾਅਦ ਐੱਸ.ਐੱਸ.ਪੀ. ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ’ਚ ਚੰਡੀਗਡ਼੍ਹ ’ਚ ਇਸ ਨੂੰ ਇਕ ਮੁਠਭੇਡ਼ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਇਸ ’ਤੇ ਕੁੱਲ 24 ਮਾਮਲਿਅਾਂ ’ਚੋਂ 4 ਕਤਲ ਦੇ ਮਾਮਲੇ, ਇਰਾਦਾ ਕਤਲ ਦੇ 7 ਅਤੇ ਬਾਕੀ ਲੁੱਟ-ਖੋਹ ਦੇ ਹਨ।
ਇਰਾਦਾ ਕਤਲ ਦੇ ਮਾਮਲਿਆਂ ’ਚ...
1. ਐੱਫ.ਆਈ.ਆਰ. ਨੰ.-41, 10-5-12, ਧਾਰਾ 307 ਅਤੇ ਹੋਰ ਧਾਰਾਵਾਂ ਸਮੇਤ ਥਾਣਾ ਨੂਰਪੁਰਬੇਦੀ ’ਚ ਦਰਜ ਹੈ।
2. ਐੱਫ.ਆਈ.ਆਰ. ਨੰ-113, 23-11-13, ਥਾਣਾ ਨੂਰਪੁਰਬੇਦੀ ’ਚ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਸਮੇਤ ਦਰਜ ਹੈ।
3. ਐੱਫ.ਆਈ.ਆਰ. ਨੰ.-116, 5-2-15, ਧਾਰਾ 307 ਅਤੇ ਹੋਰ ਧਾਰਾਵਾਂ ਦੇ ਤਹਿਤ ਥਾਣਾ ਨੂਰਪੁਰਬੇਦੀ ’ਚ ਦਰਜ ਹੈ।
4. ਐੱਫ.ਆਈ.ਆਰ. ਨੰ.-132, 27-12-14, ਧਾਰਾ 307 ਅਤੇ ਹੋਰ ਧਾਰਾਵਾਂ ਸਮੇਤ ਥਾਣਾ ਸ੍ਰੀ ਅਨੰਦਪੁਰ ਸਾਹਿਬ ’ਚ ਦਰਜ ਹੈ।
5. ਐੱਫ.ਆਈ.ਆਰ. ਨੰ.-12, 28-01-15, ਧਾਰਾ 307 ਦੇ ਤਹਿਤ ਥਾਣਾ ਸ੍ਰੀ ਅਨੰਦਪੁਰ ਸਾਹਿਬ ’ਚ ਦਰਜ ਹੈ।
6. ਐੱਫ.ਆਈ.ਆਰ. ਨੰ.-113, 23-11-13, ਧਾਰਾ 307 ਸਮੇਤ ਥਾਣਾ ਨੂਰਪੁਰਬੇਦੀ ’ਚ ਦਰਜ ਹੈ।
7. ਐੱਫ.ਆਈ.ਆਰ. ਨੰ.- 16, 5-2-15, ਧਾਰਾ 307 ਸਮੇਤ ਥਾਣਾ ਨੂਰਪੁਰਬੇਦੀ ’ਚ ਦਰਜ ਹੈ।
ਇਸ ਦੇ ਇਲਾਵਾ ਦਿਲਪ੍ਰੀਤ ’ਤੇ 15 ਹੋਰ ਅਪਰਾਧਿਕ ਮਾਮਲੇ ਦਰਜ ਹਨ।
ਕਤਲ ਦੇ ਮਾਮਲੇ ’ਚ...
1. ਐੱਫ.ਆਈ.ਆਰ. ਨੰ.-38, 7-4-17, 302 ਅਤੇ ਹੋਰ ਧਾਰਾਵਾਂ ਸਮੇਤ ਥਾਣਾ ਨੂਰਪੁਰਬੇਦੀ ’ਚ ਦਰਜ ਹੈ।
2.ਐੱਫ.ਆਈ.ਆਰ. ਨੰ.-101, 11-11-16, 302 ਅਤੇ ਹੋਰ ਧਾਰਾਵਾਂ ਸਮੇਤ ਥਾਣਾ ਸ੍ਰੀ ਕੀਰਤਪੁਰ ਸਾਹਿਬ ’ਚ ਦਰਜ ਹੈ।
ਗੰਦੇ ਪਾਣੀ ’ਚ ਡੁੱਬਿਆ ਬੀ.ਪੀ.ਈ.ਓ. ਦਫ਼ਤਰ
NEXT STORY