ਅੰਮ੍ਰਿਤਸਰ\ਲੁਧਿਆਣਾ (ਬਿਊਰੋ) - ਪੰਜਾਬ ਦੇ ਡੀ. ਡੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਹੱਤਿਆਕਾਂਡ ਦੇ ਤਾਰ ਆਈ. ਐੱਸ. ਆਈ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ। ਪੁਲਸ ਨੂੰ ਇਨ੍ਹਾਂ ਦੀ ਜਾਣਕਾਰੀ ਮਿਲੀ ਹੈ। ਗਗਨੇਜਾ ਹੱਤਿਆਕਾਂਡ 'ਚ ਕੁਝ ਅੱਤਵਾਦੀਆਂ ਦੇ ਸ਼ਾਮਿਲ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ, ਪੁਲਸ ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਡੀ. ਡੀ. ਪੀ. ਸ਼ੁੱਕਰਵਾਰ ਅੰਮ੍ਰਿਤਸਰ ਦੇ ਰਾਣੀ ਝਾਂਸੀ ਸੋਸਾਇਟੀ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ 'ਚ ਪ੍ਰੈੱਸ ਕਾਂਨਫਰਸ ਦੌਰਾਨ ਕਿਹਾ ਕਿ ਬਾਰਡਰ ਇਲਾਕੇ 'ਚ ਗੈਂਗਸਟਰ ਸਰਗਰਮ ਹੋ ਰਹੇ ਹਨ। ਇਨ੍ਹਾਂ ਨੂੰ ਫੜਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਦੇ ਬਾਅਦ ਪੰਜਾਬ ਪੁਲਸ ਨੂੰ ਸੈਕਿੰਡ ਡਿਫੈਨਸ ਲਾਈਨ ਦੇ ਤੌਰ 'ਤੇ ਮਜ਼ਬੂਤ ਕੀਤਾ ਗਿਆ ਹੈ।
ਪਰਾਲੀ ਦੇ ਮੁੱਦੇ 'ਤੇ ਸੁਖਬੀਰ ਬਾਦਲ ਦਾ ਕੈਪਟਨ ਸਰਕਾਰ ਨੂੰ ਸੂਝਾਅ, ਕਿਹਾ ਇਸ ਤੋਂ ਬਿਜਲੀ ਪੈਦਾ ਕਰੇ ਸਰਕਾਰ
NEXT STORY