ਕੌਟਕਪੂਰਾ (ਨਰਿੰਦਰ ਬੈੜ): ਕੋਟਕਪੂਰਾ ਦੇ ਰਿਸ਼ੀ ਨਗਰ ਵਿਚ ਮੰਗਲਵਾਰ ਸਵੇਰੇ ਲਗਭਗ 11 ਵਜੇ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਗੈਂਗਵਾਰ ਵਿਚ ਲਗਭਗ 15 ਰੌਂਦ ਤੋਂ ਵੱਧ ਫਾਇਰ ਹੋਏ ਹਨ ਅਤੇ ਇਸ ਗੈਂਗਵਾਰ ਦੌਰਾਨ ਇਕ ਨੌਜਵਾਨ ਦੀ ਮੌਤ ਵੀ ਹੋ ਗਈ। ਮ੍ਰਿਤਕ ਦੀ ਪਛਾਣ ਫਿਰੋਜ਼ਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਦੀਪਕ ਸਿੰਘ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ : ਦੂਜੇ ਦਿਨ ਜਲੰਧਰ ’ਚ ਫਿਰ ਵਾਰਦਾਤ, ਦੋਸਤਾਂ ਨੂੰ ਦਿਖਾਉਣ ਲਈ ਕੱਢਿਆ ਦੇਸੀ ਕੱਟਾ, ਗੋਲ਼ੀ ਚੱਲਣ ਨਾਲ ਨੌਜਵਾਨ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਨੇ ਹਰਵੇਲ ਸਿੰਘ ਨਾਮਕ ਨੌਜਵਾਨ ’ਤੇ ਹਮਲਾ ਕਰਨਾ ਸੀ। ਮੋਟਰਸਾਈਕਲ ਸਵਾਰਾਂ ਨੇ ਜਦੋਂ ਗੋਲ਼ੀਆਂ ਚਲਾਈਆਂ ਤਾਂ ਹਰਵੇਲ ਸਿੰਘ ਨੇ ਵੀ ਆਪਣੇ ਬਚਾਅ ਵਿਚ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੈਂਗਵਾਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਛਾਣ ਦੀਪਕ ਸਿੰਘ ਪੁੱਤਰ ਬੱਚੂ ਸਿੰਘ ਵਾਸੀ ਪਲਵਾਲ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਧਰ ਗੈਂਗਵਾਰ ਦੀ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਕੈਪਟਨ ਦੀ ਕੋਠੀ ਨੇੜਿਓਂ ਮਿਲੀ ਨੌਜਵਾਨ ਦੀ ਲਾਸ਼, ਧੜ ਤੋਂ ਵੱਖ ਹੋਇਆ ਸਿਰ ਦੇਖ ਕੰਬੇ ਲੋਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਪੁਲਸ ਮੁਲਾਜ਼ਮ ਦੇ ਮੁੰਡੇ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
NEXT STORY