ਮੰਡੀ ਰੋੜਾਂਵਾਲੀ, (ਹਰੀਸ਼)— ਸਥਾਨਕ ਮੰਡੀ ਰੋੜਾਂਵਾਲੀ ਨਜ਼ਦੀਕ ਢਾਣੀ ਰਾਮਪੁਰਾ 'ਚ ਉਸ ਵੇਲੇ ਭਗਦੜ ਮਚ ਗਈ, ਜਦੋਂ ਸਿਲੰਡਰ ਦੀ ਗੈਸ ਲੀਕ ਹੋਣ ਨਾਲ ਇਕ ਘਰ ਵਿਚ ਅੱਗ ਲੱਗ ਗਈ।
ਜਾਣਕਾਰੀ ਅਨੁਸਾਰ ਢਾਣੀ ਰਾਮਪੁਰਾ ਦੇ ਰਹਿਣ ਵਾਲੇ ਚੰਦ ਸਿੰਘ ਪਾਸਟਰ ਨੇ ਦੱਸਿਆ ਕਿ ਮੈਂ ਆਪਣੇ ਘਰ ਵਿਚ ਇਕ ਚਰਚ ਬਣਾਈ ਹੋਈ ਹੈ ਅਤੇ ਅੱਜ ਸਾਡੇ ਘਰ ਮਸੀਹ ਭਾਈਚਾਰੇ ਦਾ ਸਤਿਸੰਗ (ਬੰਦਗੀ) ਹੋਣੀ ਸੀ, ਜਦੋਂ ਮੇਰੇ ਪਰਿਵਾਰਕ ਮੈਂਬਰ ਆਪਣੇ ਘਰ ਦੇ ਅੰਦਰ ਗੈਸ ਚਲਾ ਕੇ ਖਾਣਾ ਆਦਿ ਬਣਾਉਣ ਲੱਗੇ ਤਾਂ ਅਚਾਨਕ ਗੈਸ ਲੀਕ ਹੋਣ ਨਾਲ ਸਿਲੰਡਰ ਵਾਲੀ ਸਾਰੀ ਪਾਈਪ ਤੇ ਰੈਗੂਲੇਟਰ ਆਦਿ ਨੂੰ ਅੱਗ ਲੱਗ ਗਈ।
ਅਸੀਂ ਬੜੀ ਮੁਸ਼ਕਿਲ ਨਾਲ ਸਿਲੰਡਰ ਬਾਹਰ ਕੱਢਿਆ ਅਤੇ ਘਰ ਦੇ ਅੱਗੇ ਬਣੀ ਚਰਚ ਅੱਗ ਦੀ ਲਪੇਟ 'ਚ ਆ ਗਈ, ਜਿਸ ਨਾਲ ਚਰਚ ਦੀ ਛੱਤ ਤੇ ਬਿਜਲੀ ਦਾ ਪੱਖਾ ਆਦਿ ਸੜ ਗਏ।
ਚੰਦ ਸਿੰਘ ਪਾਸਟਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੈਨੂੰ ਮੇਰੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਥਾਣੇ ਅੱਗੇ ਧਰਨਾ
NEXT STORY