ਪਟਿਆਲਾ (ਬਲਜਿੰਦਰ) - ਸ਼ਹਿਰ ਦੇ ਡੀ. ਐੱਮ. ਡਬਲਯੂ. ਪੁਲ ਦੇ ਹੇਠਾਂ ਕੂੜੇ ਦੇ ਢੇਰ ਕੋਲ ਇਕ ਡਰੰਮ ’ਚੋਂ ਇਕ ਮੁਟਿਆਰ ਦੀ ਲਾਸ਼ ਬਰਾਮਦ ਹੋਈ ਹੈ। ਮੁਟਿਆਰ ਦੀ ਉਮਰ ਲੱਗਭਗ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਥਾਣਾ ਅਰਬਨ ਅਸਟੇਟ ਦੇ ਐੱਸ.ਏ.ਐੱਸ.ਆਈ. ਅਮਨਦੀਪ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਐੱਸ.ਏ.ਐੱਸ.ਆਈ. ਅਮਨਦੀਪ ਸਿੰਘ ਅਤੇ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਨੀਲੇ ਰੰਗ ਦੇ ਡਰੰਮ ਦੀ ਜਾਂਚ ਕੀਤੀ, ਜਿਸ ’ਚ ਇਕ ਮੁਟਿਆਰ ਦੀ ਲਾਸ਼ ਬਰਾਮਦ ਹੋਈ। ਮੁਟਿਆਰ ਦੇ ਖੱਬੇ ਹੱਥ ’ਤੇ ‘ਨੇਹਾ’ ਨਾਂ ਦਾ ਟੈਟੂ ਬਣਿਆ ਹੋਇਆ ਹੈ, ਜਦਕਿ ਸੱਜੇ ਹੱਥ ’ਤੇ ਦਿਲ ਦੇ ਨਿਸ਼ਾਨ ਦੇ ਅੰਦਰ ‘ਐੱਨ.ਏ.’ ਦਾ ਟੈਟੂ ਬਣਿਆ ਹੋਇਆ ਹੈ।
ਭੋਗਪੁਰ 'ਚ ਵੱਡੀ ਹੇਰਾਫੇਰੀ: 12 ਨੌਜਵਾਨਾਂ ਨੂੰ ਕੁਵੈਤ ਭੇਜਣ ਦਾ ਲਾਲਚ ਦੇ ਕੇ ਏਜੰਟ ਨੇ ਮਾਰੀ 2.64 ਲੱਖ ਦੀ ਠੱਗੀ
NEXT STORY