ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ 'ਚ ਵੱਡੀ ਘਟਨਾ ਵਾਪਰੀ ਹੈ। ਇੱਥੇ 21 ਸਾਲਾ ਕੁੜੀ ਦੇ ਪੁਰਾਣੇ ਖੂਹ 'ਚ ਡਿੱਗਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖੂਹ 'ਚ ਡਿੱਗੀ ਕੁੜੀ ਦੀ ਪਛਾਣ ਸਾਜ਼ੀਆ ਵਜੋਂ ਹੋਈ ਹੈ, ਜੋ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਸਾਜ਼ੀਆ ਪਿੰਡ ਜੋਗਾ ਵਿਖੇ ਆਪਣੀ ਮਾਸੀ ਕੋਲ ਕੁੱਝ ਦਿਨ ਪਹਿਲਾਂ ਹੀ ਰਹਿਣ ਲਈ ਆਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਨੂੰ ਵੱਡਾ ਖ਼ਤਰਾ! ਬੇਹੱਦ ਸਾਵਧਾਨ ਰਹਿਣ ਦੀ ਅਪੀਲ
ਫਿਲਹਾਲ ਰੈਸਕਿਊ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਕੁੜੀ ਨੂੰ ਖੂਹ 'ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 21 ਸਾਲਾ ਸਾਜ਼ੀਆ ਘਰ ਕੋਲ ਬਣੇ ਪੁਰਾਣੇ ਖੂਹ 'ਚ ਅਚਾਨਕ ਜਾ ਡਿੱਗੀ। ਨਾਲ ਵਾਲੇ ਬੱਚਿਆਂ ਨੇ ਇਸ ਦਾ ਰੌਲਾ ਪਾਇਆ ਤਾਂ ਦੇਖਿਆ ਕਿ ਕੁੜੀ ਖੂਹ 'ਚ ਡਿੱਗੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਗਰਮੀ ਤੋਂ ਮਿਲੇਗੀ ਰਾਹਤ, IMD ਵਲੋਂ ਤੂਫ਼ਾਨ-ਹਨ੍ਹੇਰੀ ਸਣੇ ਮੀਂਹ ਦੀ ਚਿਤਾਵਨੀ
ਇਸ ਮੌਕੇ 'ਤੇ ਸੁਖਮਨਿੰਦਰ ਸਿੰਘ ਪੁਲੀ ਨਾਇਬ ਤਹਿਸੀਲਦਾਰ ਜੋਗਾ ਅਤੇ ਥਾਣਾ ਜੋਗਾ ਮੁਖੀ ਜਸਪ੍ਰੀਤ ਸਿੰਘ, ਰੈਸਕਿਊ ਟੀਮਾਂ ਸਮੇਤ ਪੁੱਜੇ। ਪੁਰਾਣਾ ਖੂਹ ਹੋਣ ਕਾਰਨ ਕੁੜੀ ਉਸ ਦੀ ਗਾਰ 'ਚ ਧੱਸ ਗਈ ਹੈ। ਉਸ ਦੇ ਬਚਾਅ ਲਈ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ ਅਤੇ ਕੁੜੀ ਦੇ ਮਾਪੇ ਪੂਰੀ ਤਰ੍ਹਾਂ ਡਰੇ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ, ਪਤੀ ਨੂੰ 'ਆਈ ਲਵ ਯੂ' ਦਾ ਮੈਸੇਜ ਭੇਜ...
NEXT STORY