ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਮੁਹੱਲਾ ਮਿਹਤਾਬਗੜ੍ਹ ’ਚ ਨਸ਼ੇ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਇਥੇ ਇਕ ਕੁੜੀ ਨਸ਼ੇ ਦੀ ਹਾਲਤ ’ਚ ਇੱਧਰ-ਘੁੰਮਦੀ ਨਜ਼ਰ ਆਈ। ਕੁਝ ਔਰਤਾਂ ਨੇ ਉਸ ਨੂੰ ਫੜ ਕੇ ਬੈਂਚ ’ਤੇ ਬਿਠਾਇਆ ਤਾਂ ਉਹ ਬੈਠਣ ਦੀ ਸਥਿਤੀ ’ਚ ਨਹੀਂ ਸੀ। ਇਸ ਦੌਰਾਨ ਉਹ ਖ਼ੁਦ ਹੀ ਬੈਂਚ ’ਤੇ ਲੰਮੇ ਪੈ ਗਈ। ਕੁੜੀ ਨੇ ਦੱਸਿਆ ਕਿ ਉਸ ਨੂੰ ਚਿੱਟੇ ਦੀ ਆਦਤ ਕਰੀਬ ਤਿੰਨ ਸਾਲ ਪਹਿਲਾਂ ਸਹੇਲੀਆਂ ਅਤੇ ਦੋਸਤਾਂ ਤੋਂ ਲੱਗੀ ਸੀ। ਉਹ ਵਿਆਹੁਤਾ ਹੈ ਅਤੇ ਉਸ ਦਾ ਪਤੀ ਨਸ਼ੇ ਦੀ ਤਸਕਰੀ ਕਰਦਾ ਹੈ।
ਇਹ ਵੀ ਪੜ੍ਹੋ: ਜਲੰਧਰ ਦੇ PPR ਮਾਲ 'ਚ ਹੰਗਾਮਾ, ਸ਼ਰਾਬੀ ਕਾਰ ਚਾਲਕ ਨੇ ਪੁਲਸ ਮੁਲਾਜ਼ਮ 'ਤੇ ਚੜ੍ਹਾਈ ਗੱਡੀ

ਉਸ ਨੇ ਦੱਸਿਆ ਕਿ ਉਹ ਰਾਹਗੀਰਾਂ ਤੋਂ ਪੈਸੇ ਮੰਗਦੀ ਹੈ ਅਤੇ ਮੁਹੱਲਾ ਮਿਹਤਾਬਗੜ੍ਹ ’ਚ ਚੌਂਕ ’ਚ ਖੜ੍ਹੇ ਨਸ਼ੇ ਦੇ ਵਪਾਰੀਆਂ ਤੋਂ ਚਿੱਟਾ ਖ਼ਰੀਦਦੀ ਹੈ। ਨਸ਼ੇ ਨਾਲ ਖ਼ਰਾਬ ਹੁੰਦੀ ਹਾਲਤ ਵੇਖ ਕੇ ਘਰ ਦਾ ਪਤਾ ਪੁੱਛਿਆ ਤਾਂ ਦੱਸਿਆ ਕਿ ਉਸ ਦੇ ਮਾਤਾ-ਪਿਤਾ ਮਰ ਚੁੱਕੇ ਹਨ। ਪਤੀ ਵੀ ਨਸ਼ਾ ਤਸਕਰੀ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹੈ।
ਔਰਤਾਂ ਨੇ ਕੁੜੀ ਨੂੰ ਸਿਵਲ ਹਸਪਤਾਲ ’ਚ ਕਰਵਾਇਆ ਦਾਖ਼ਲ
ਕੁੜੀ ਦੀ ਹਾਲਤ ਨੂੰ ਵੇਖਦੇ ਹੋਏ ਮੌਜੂਦ ਔਰਤਾਂ ਨੇ ਸਿਵਲ ਹਸਪਤਾਲ ’ਚ ਇਲਾਜ ਲਈ ਆਪਸੀ ਸਹਿਯੋਗ ਨਾਲ ਪਹੁੰਚਾਇਆ। ਸਰਕੂਲਰ ਰੋਡ ’ਤੇ ਪਿਛਲੇ ਮਹੀਨੇ ਦੀ ਇਕ ਬੈਂਚ ’ਤੇ ਨਸ਼ੇ ਦੀ ਹਾਲਤ ’ਚ ਕੁੜੀ ਮਿਲੀ ਸੀ। ਉਸ ਨੂੰ ਸਖੀ ਸੈਂਟਰ ਦੀ ਟੀਮ ਨੇ ਸਿਵਲ ਹਸਪਤਾਲ ’ਚ ਸਥਿਤ ਨਸ਼ਾ ਛੁਡਾਊ ਕੇਂਦਰ ’ਚ ਭੇਜਿਆ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਮਰੀਕਾ 'ਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY