ਲੁਧਿਆਣਾ (ਰਾਜ) : ਉਮੇਦਪੁਰ ਪਿੰਡ ਦੇ ਬੱਸ ਸਟੈਂਡ ਨੇੜੇ ਇੱਕ ਘਟਨਾ ਸਾਹਮਣੇ ਆਈ ਹੈ, ਜਿਸ 'ਚ ਇੱਕ ਨਿੱਜੀ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ 15 ਸਾਲਾ ਕੁੜੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਵਿਦਿਆਰਥਣ ਕੰਪਿਊਟਰ ਕੋਰਸ ਕਰਨ ਤੋਂ ਬਾਅਦ ਘਰ ਵਾਪਸ ਆ ਰਹੀ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਮਾਮਲੇ ਦੇ ਸਬੰਧ 'ਚ ਸਾਹਨੇਵਾਲ ਪੁਲਸ ਨੇ ਜ਼ਖਮੀ ਕੁੜੀ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਕੁੜੀ ਦੇ ਪਿਤਾ ਗੁਰਮੀਤ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਇਕ ਅਪ੍ਰੈਲ ਨੂੰ ਉਸਦੀ ਧੀ ਆਪਣੇ ਕੰਪਿਊਟਰ ਕੋਰਸ ਕਰਨ ਲਈ ਸਾਹਨੇਵਾਲ ਗਈ ਸੀ, ਜਿਵੇਂ ਕਿ ਉਹ ਹਰ ਰੋਜ਼ ਕਰਦੀ ਸੀ। ਦੁਪਹਿਰ 12:30 ਵਜੇ ਦੇ ਕਰੀਬ ਉਹ ਉਮੇਦਪੁਰ ਬੱਸ ਸਟੈਂਡ 'ਤੇ ਆਪਣੀ ਧੀ ਦੀ ਉਡੀਕ ਕਰ ਰਿਹਾ ਸੀ। ਉਸੇ ਸਮੇਂ ਇੱਕ ਬੱਸ ਮੌਕੇ 'ਤੇ ਪਹੁੰਚੀ।
ਦੱਸਿਆ ਜਾ ਰਿਹਾ ਹੈ ਕਿ ਕਮਲਪ੍ਰੀਤ ਕੌਰ ਬੱਸ ਦੇ ਦਰਵਾਜ਼ੇ (ਐਗਜ਼ਿਟ) ਕੋਲ ਖੜ੍ਹੀ ਸੀ, ਉਤਰਨ ਦੀ ਤਿਆਰੀ ਕਰ ਰਹੀ ਸੀ। ਜਿਵੇਂ ਹੀ ਬੱਸ ਸਟੈਂਡ ਦੇ ਨੇੜੇ ਪਹੁੰਚੀ ਡਰਾਈਵਰ ਨੇ ਬਹੁਤ ਹੀ ਲਾਪਰਵਾਹੀ ਨਾਲ ਕੰਮ ਕਰਦੇ ਹੋਏ ਅਚਾਨਕ ਬ੍ਰੇਕ ਲਗਾ ਦਿੱਤੀ। ਬੱਸ ਦਾ ਝਟਕਾ ਇੰਨਾ ਜ਼ੋਰਦਾਰ ਸੀ ਕਿ ਕਮਲਪ੍ਰੀਤ ਆਪਣਾ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਸੜਕ 'ਤੇ ਡਿੱਗ ਗਈ। ਹਾਦਸੇ ਤੋਂ ਬਾਅਦ ਕੁੜੀ ਦੀ ਮਦਦ ਕਰਨ ਦੀ ਬਜਾਏ ਬੱਸ ਡਰਾਈਵਰ ਬੱਸ ਸਮੇਤ ਮੌਕੇ ਤੋਂ ਭੱਜ ਗਿਆ। ਜ਼ਖਮੀ ਕੁੜੀ ਨੂੰ ਤੁਰੰਤ ਸਾਹਨੇਵਾਲ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਸ਼ਹਿਜ਼ਾਦ ਭੱਟੀ ਦਾ ਜਲਦ ਹੋਵੇਗਾ ਹਿਸਾਬ, ਰਵਨੀਤ ਬਿੱਟੂ ਦਾ ਵੱਡਾ ਬਿਆਨ
NEXT STORY