ਲੁਧਿਆਣਾ (ਸੰਨੀ) - ਸੋਸ਼ਲ ਮੀਡੀਆ ’ਤੇ ਰੀਲ ਬਣਾਉਣ ਦਾ ਨਸ਼ਾ ਨੌਜਵਾਨ ਵਰਗ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸੇ ਹੀ ਤਰ੍ਹਾਂ ਦੇ ਇਕ ਮਾਮਲੇ ’ਚ 2 ਲੜਕੀਆਂ ਨੇ ਸਥਾਨਕ ਗਿਆਸਪੁਰਾ ਚੌਕ ਵਿਚਕਾਰ ਡਾਂਸ ਕਰਦੇ ਹੋਏ ਰੀਲ ਬਣਾਈ, ਜਿਸ ਨਾਲ ਉਨ੍ਹਾਂ ਨੂੰ ਦੇਖਣ ਲਈ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ।
ਦੋਵਾਂ ’ਚੋਂ ਇਕ ਲੜਕੀ ਨੇ ਵੈਸਟਰਨ ਕੱਪੜੇ ਅਤੇ ਦੂਜੀ ਨੇ ਪੰਜਾਬੀ ਸੂਟ ਪਾ ਰੱਖਿਆ ਹੈ ਅਤੇ ਗਾਣਿਆਂ ’ਤੇ ਠੁਮਕੇ ਲਗਾਉਂਦੇ ਹੋਏ ਰੀਲ ਬਣਾ ਰਹੀਆਂ ਹਨ। ਇਸ ਸਾਰੇ ਵਾਕਿਆ ਨੂੰ ਉਥੋਂ ਗੁਜ਼ਰਨ ਵਾਲੇ ਇਕ ਵਿਅਕਤੀ ਨੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਕੇ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੁਮੈਂਟਾਂ ਦਾ ਹੜ੍ਹ ਜਿਹਾ ਆ ਗਿਆ। ਵੀਡੀਓ ਕੁਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜੋ ਵੀਰਵਾਰ ਨੂੰ ਵਾਇਰਲ ਹੋਈ।
ਲੋਕਾਂ ਨੇ ਕਿਹਾ ਕਿ ਸੜਕ ਵਿਚਕਾਰ ਰੀਲ ਬਣਾਉਣਾ ਖਤਰੇ ਤੋਂ ਖਾਲੀ ਨਹੀਂ। ਇਹ ਸੜਕ ਹਾਦਸਿਆਂ ਨੂੰ ਸੱਦਾ ਦੇਣ ਵਾਂਗ ਹੈ। ਇਸ ਸਬੰਧੀ ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਥਾਣਾ ਪੁਲਸ ਦੇ ਅਧੀਨ ਆਉਂਦਾ ਹੈ, ਉਹ ਹੀ ਕੁਝ ਕਾਰਵਾਈ ਕਰ ਸਕਦੇ ਹਨ।
ਚੰਡੀਗੜ੍ਹ ’ਚ ਹੋ ਚੁੱਕੀ ਹੈ ਕਾਰਵਾਈ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ’ਚ ਇਕ ਪੁਲਸ ਮੁਲਾਜ਼ਮ ਦੀ ਪਤਨੀ ਵਲੋਂ ਟ੍ਰੈਫਿਕ ਰੋਕ ਕੇ ਸੜਕ ’ਤੇ ਹੀ ਰੀਲ ਬਣਾਈ ਗਈ ਸੀ, ਜਿਸ ਦਾ ਨੋਟਿਸ ਲੈਂਦੇ ਹੋਏ ਪੁਲਸ ਵਿਭਾਗ ਨੇ ਪੁਲਸ ਮੁਲਾਜ਼ਮ ’ਤੇ ਕਾਰਵਾਈ ਕੀਤੀ ਸੀ।
ਜ਼ਮੀਨ ਦੀ ਰਜਿਸਟਰੀ ਕਰਵਾਉਣਾ ਹੋਵੇਗਾ ਮਹਿੰਗਾ! 20 ਅਪ੍ਰੈਲ ਤੋਂ ਲਾਗੂ ਹੋਣਗੇ ਨਵੇਂ ਕੁਲੈਕਟਰ ਰੇਟ
NEXT STORY