ਚੰਡੀਗੜ੍ਹ (ਅਸ਼ਵਨੀ) : ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦੇ ਅਜਾਇਬ ਘਰ 'ਚ ਦਾਖਲੇ ਲਈ ਸੈਲਾਨੀਆਂ ਨੂੰ ਹੁਣ ਟਿਕਟ ਖਰੀਦਣੀ ਹੋਵੇਗੀ। ਹਾਲਾਂਕਿ 5 ਸਾਲ ਤੋਂ ਘੱਟ ਉਮਰ ਦੇਬੱਚਿਆਂ ਨੂੰ ਛੋਟ ਦਿੱਤੀ ਗਈ ਹੈ। ਵਿਭਾਗ ਨੇ ਬਾਲਗਾਂ ਲਈ 30 ਰੁਪਏ ਦਾਖਲਾ ਟਿਕਟ ਨਿਰਧਾਰਤ ਕੀਤੀ ਹੈ, ਜਦੋਂ ਕਿ 18 ਸਾਲ ਤੱਕ ਦੇ ਵਿਦਿਆਰਥੀਆਂ/ਬੱਚਿਆਂ ਲਈ ਇਹ 20 ਰੁਪਏ ਹੋਵੇਗੀ। ਇਸੇ ਤਰ੍ਹਾਂ ਹੀ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਲਈ ਵੀ ਇਹ 20 ਰੁਪਏ ਹੀ ਹੋਵੇਗੀ।
ਡਿਫੈਂਸ ਦੇ ਮੁਲਾਜ਼ਮਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਵੀ ਇਹ ਟਿਕਟ 20 ਰੁਪਏ ਹੋਵੇਗੀ। ਪੰਜਾਬ ਸੈਰ-ਸਪਾਟਾ ਵਿਭਾਗ ਦੇ ਪੱਧਰ 'ਤੇ ਟਿਕਟਾਂ ਦੀ ਕੀਮਤ ਨੂੰ ਹਰ ਸਾਲ ਰਿਵਾਈਜ਼ ਕੀਤਾ ਜਾਵੇਗਾ। ਇਨ੍ਹਾਂ ਵਿਚ ਵੱਧ ਤੋਂ ਵੱਧ ਵਾਧਾ 5 ਰੁਪਏ ਪ੍ਰਤੀ ਟਿਕਟ ਹੋਵੇਗਾ। ਸਰਕਾਰੀ ਬੁਲਾਰੇ ਅਨੁਸਾਰ ਜੇਕਰ ਟਿਕਟ ਤੋਂ ਪ੍ਰਾਪਤ ਆਮਦਨੀ ਅਜਾਇਬ ਘਰ ਦੇ ਰੱਖ-ਰਖਾਓ 'ਚ ਘੱਟ ਪੈਂਦੀ ਹੈ ਤਾਂ ਵਿਭਾਗ ਆਪਣੀ ਬਜਟ ਗ੍ਰਾਂਟ ਤੋਂ ਇਸ ਦੀ ਵਿਵਸਥਾ ਕਰੇਗਾ।
ਰੈਫਰੈਂਡਮ 2020 ਤੇ ਸਿੱਖ ਫਾਰ ਜਸਟਿਸ ਨੂੰ ਬੈਨ ਕਰਨ 'ਤੇ ਬੋਲੇ ਬਿੱਟਾ
NEXT STORY