ਜਲੰਧਰ, (ਵਿਸ਼ੇਸ਼)—ਪੰਜਾਬ ’ਚ ਜ਼ਿਆਦਾਤਰ ਬਜ਼ੁਰਗਾਂ ਨੂੰ ਪੈਨਸ਼ਨ ਲਈ ਦਰ–ਦਰ ਦੀਆਂ ਠੋਕਰਾਂ ਖਾਦਿਆਂ ਦੇਖਿਆ ਜਾ ਸਕਦਾ ਹੈ, ਜਦਕਿ ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮਾਂ ਨੂੰ ਪੈਨਸ਼ਨ ਦੇ ਹੱਕ ਪਾਉਣ ਲਈ ਉਮਰ 58 ਤੱਕ ਦੀ ਕਰਨੀ ਪੈਂਦੀ ਹੈ। ਉਥੇ ਸਿਆਸਤ ’ਚ ਇਕ ਵਾਰ ਵਿਧਾਇਕ ਬਣਨ ਤੋਂ ਬਾਅਦ ਪੈਨਸ਼ਨ ਲੱਗ ਜਾਂਦੀ ਹੈ। 500 ਰੁਪਏ ਮਹੀਨਾ ਪੈਨਸ਼ਨ ਲਈ ਕਈ ਵਾਰ ਬਜ਼ੁਰਗਾਂ ਨੂੰ ਸਾਲ ਭਰ ਉਡੀਕ ਕਰਨੀ ਪੈਂਦੀ ਹੈ, ਉਥੇ ਪ੍ਰਦੇਸ਼ ’ਚ ਕੁਝ ਵਿਧਾਇਕ ਅਤੇ ਸਾਬਕਾ ਮੰਤਰੀ ਅਜਿਹੇ ਵੀ ਹਨ, ਜਿਨ੍ਹਾਂ ਦੀ ਪੈਨਸ਼ਨ ਪ੍ਰਧਾਨ ਮੰਤਰੀ ਦੀ ਤਨਖਾਹ ਤੋਂ ਵੀ ਜ਼ਿਆਦਾ ਹੈ। ਮੌਜੂਦਾ ਸਮੇਂ ’ਚ 129 ਸਾਬਕਾ ਵਿਧਾਇਕ ਸਰਕਾਰ ਤੋਂ ਪੈਨਸ਼ਨ ਲੈ ਰਹੇ ਹਨ।
ਵਿਧਾਨ ਸਭਾ ਸਕੱਤਰੇਤ ਵਲੋਂ ਰਾਈਟ ਆਫ ਇਨਫਾਰਮੇਸ਼ਨ ਐਕਟ-282 ਦੇ ਤਹਿਤ ਦਿੱਤੀ ਗਈ ਜਾਣਕਾਰੀ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਸ (ਪੈਨਸ਼ਨ ਅਤੇ ਡਾਕਟਰੀ ਸਹੂਲਤ ਵਟਾਂਦਰਾ) ਐਕਟ-1977 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ ਪੈਨਸ਼ਨ ਅਤੇ ਡਾਕਟਰੀ ਸਹੂਲਤ ਵਟਾਂਦਰਾ ਨਿਯਮ-1984 ਦੀ ਧਾਰਾ 3-1 ਦੇ ਤਹਿਤ ਵਿਧਾਇਕਾਂ ਦੀ ਪੈਨਸ਼ਨ ਪੱਕੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਵਲੋਂ 26 ਅਕਤੂਬਰ 2016 ਨੂੰ ਪੈਨਸ਼ਨ ’ਚ ਕੀਤੇ ਗਏ ਵਿਸਥਾਰ ਕਾਰਨ ਹਰੇਕ ਸਾਬਕਾ ਵਿਧਾਇਕ ਨੂੰ ਪਹਿਲੀ ਟਰਮ ਲਈ 15 ਹਜ਼ਾਰ ਰੁਪਏ ਬੇਸਿਕ ਸੈਲਰੀ, 50 ਫੀਸਦੀ ਡੀ. ਏ. ਅਤੇ 234 ਫੀਸਦੀ ਮਹਿੰਗਾਈ ਭੱਤੇ ਮੁਤਾਬਕ ਬਣਦੀ ਪੈਨਸ਼ਨ ਦਿੱਤੀ ਜਾਂਦੀ ਹੈ। ਇਕ ਤੋਂ ਜ਼ਿਆਦਾ ਵਾਰ ਵਿਧਾਇਕ ਬਣਨ ਵਾਲਿਆਂ ਨੂੰ ਪ੍ਰਤੀ ਟਰਮ 10,000 ਰੁਪਏ ਪ੍ਰਤੀ ਮਹੀਨਾ ਬੇਸਿਕ ਸੈਲਰੀ ਸਮੇਤ ਦੂਸਰੇ ਭੱਤੇ ਵੱਖਰੇ ਤੌਰ ’ਤੇ ਦਿੱਤੇ ਜਾਂਦੇ ਹਨ। ਇਸ ਲਿਹਾਜ਼ ਨਾਲ 2 ਵਾਰ ਵਿਧਾਇਕ ਬਣਨ ਵਾਲਾ ਵਿਅਕਤੀ ਇਕ ਲੱਖ 25 ਹਜ਼ਾਰ ਰੁਪਏ ਅਤੇ 3 ਵਾਰ ਵਿਧਾਇਕ ਬਣਨ ਵਾਲਾ 1 ਲੱਖ 75 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣਦਾ ਹੈ। ਇਸੇ ਤਰ੍ਹਾਂ 4 ਵਾਰ ਵਿਧਾਇਕ ਬਣਨ ਵਾਲਿਆਂ ਨੂੰ 2 ਲੱਖ 25 ਹਜ਼ਾਰ, 5 ਵਾਰ ਸਾਬਕਾ ਵਿਧਾਇਕ ਨੂੰ 2 ਲੱਖ 75 ਹਜ਼ਾਰ 6 ਵਾਰ ਵਿਧਾਇਕ ਬਣਨ ਵਾਲੇ ਨੂੰ 3 ਲੱਖ 25 ਹਜ਼ਾਰ 7 ਵਾਰ ਵਿਧਾਇਕ ਬਣਨ ਵਾਲੇ 3 ਲੱਖ 75 ਹਜ਼ਾਰ ਰੁਪਏ 8 ਵਾਰ ਵਿਧਾਇਕ ਬਣਨ ਵਾਲੇ 4 ਲੱਖ 25 ਹਜ਼ਾਰ ਰੁਪਏ ਅਤੇ 9 ਵਾਰ ਵਿਧਾਇਕ ਬਣਨ ਵਾਲੇ ਨੂੰ 4 ਲੱਖ 75 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਇਸ ਤੋਂ ਇਲਾਵਾ ਜਦੋਂ ਕਦੇ ਪੈਨਸ਼ਨ ’ਚ ਵਿਸਥਾਰ ਹੋਵੇਗਾ ਤਾਂ ਇਹ ਹੋਰ ਵਧੇਗੀ।
ਜਾਣੋ ਕਿਹੜੇ-ਕਿਹੜੇ ਵਿਧਾਇਕ ਨੂੰ ਮਿਲਦੀ ਹੈ ਕਿੰਨੀ ਪੈਨਸ਼ਨ
ਸਿਰਫ ਇਕ ਵਾਰ ਜੋ ਵਿਧਾਇਕ ਰਹਿ ਜਾਂਦਾ ਹੈ, ਉਸ ਨੂੰ ਬਤੌਰ ਸਾਬਕਾ ਵਿਧਾਇਕ ਸਾਰੇ ਭੱਤਿਆਂ ਸਮੇਤ 75,150 ਰੁਪਏ ਪੈਨਸ਼ਨ ਦੇ ਨਾਲ ਹੋਰ ਸਹੂਲਤਾਂ ਵੱਖਰੇ ਤੌਰ ’ਤੇ ਮਿਲਦੀਆਂ ਹਨ।
ਸਿਆਸੀ ਆਗੂ ਦਾ ਨਾਮ |
ਕਿੰਨੀ ਵਾਰ ਬਣੇ ਵਿਧਾਇਕ |
ਪੈਨਸ਼ਨ ਪ੍ਰਤੀ ਮਹੀਨਾ |
ਵੱਖਰੇ ਭੱਤੇ |
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ |
6 |
3.25 ਲੱਖ ਰੁਪਏ |
ਯੋਜਨਾ ਬੋਰਡ ਦੀ ਵਾਈਸ ਚੇਅਰਮੈਨ ਦੇ ਤੌਰ ’ਤੇ ਤਨਖਾਹ ਅਤੇ ਭੱਤਾ ਵੱਖਰੇ ਤੌਰ ’ਤੇ |
ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ |
6 |
3.25 ਲੱਖ ਰੁਪਏ |
-------- |
ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ |
6 |
3.25 ਲੱਖ ਰੁਪਏ |
-------- |
ਬਲਵਿੰਦਰ ਸਿੰਘ ਭੁੰਦੜ |
5 |
2.75 ਲੱਖ ਰੁਪਏ |
ਬਤੌਰ ਰਾਜ ਸਭਾ ਮੈਂਬਰ ਤਨਖਾਹ ਅਤੇ ਭੱਤੇ ਵੱਖਰੇ ਤੌਰ ’ਤੇ ਮਿਲ ਰਹੇ ਹਨ। |
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ( |
5 |
2.75 ਲੱਖ ਰੁਪਏ |
ਬਤੌਰ ਰਾਜ ਸਭਾ ਮੈਂਬਰ ਤਨਖਾਹ ਅਤੇ ਭੱਤੇ ਵੱਖਰੇ ਤੌਰ ’ਤੇ ਮਿਲ ਰਹੇ ਹਨ |
ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ |
4 |
2.25 ਲੱਖ ਰੁਪਏ |
-------- |
ਗੁਲਜ਼ਾਰ ਸਿੰਘ ਰਣੀਕੇ |
4 |
2.25 ਲੱਖ ਰੁਪਏ |
-------- |
ਰਣਜੀਤ ਸਿੰਘ ਬ੍ਰਹਮਪੁਰਾ |
4 |
2.25 ਲੱਖ ਰੁਪਏ |
-------- |
ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ |
4 |
2.25 ਲੱਖ ਰੁਪਏ |
-------- |
ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ |
3 |
2.25 ਲੱਖ ਰੁਪਏ |
ਬਤੌਰ ਸੰਸਦ ਮੈਂਬਰ ਤਨਖਾਹ ਅਤੇ ਭੱਤੇ ਵੱਖਰੇ ਤੌਰ ’ਤੇ |
ਸਾਬਕਾ ਮੰਤਰੀ ਅਵਤਾਰ ਹੈਨਰੀ |
3 |
2.25 ਲੱਖ ਰੁਪਏ |
-------- |
ਇਸ ਤੋਂ ਇਲਾਵਾ ਪੰਜਾਬ ਦੇ 9 ਸਾਬਕਾ ਵਿਧਾਇਕ ਅਜਿਹੇ ਹਨ, ਜੋ ਲੋਕ ਸਭਾ ਅਤੇ ਰਾਜ ਸਭਾ ਦੇ ਨਾਲ-ਨਾਲ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਲਾ ਰਹੇ ਹਨ।
ਰਾਸ਼ਟਰਪਤੀ ਦੀ ਤਨਖਾਹ 5 ਲੱਖ, ਬਾਦਲ ਦੀ ਪੈਨਸ਼ਨ ਹੋਵੇਗੀ ਉਸ ਤੋਂ ਜ਼ਿਆਦਾ
ਸਾਬਕਾ ਮੁੱਖ ਮੰਤਰੀ ਬਾਦਲ 10 ਵਾਰ ਵਿਧਾਇਕ ਰਹੇ ਹਨ। ਉਹ ਅਜੇ ਵੀ ਵਿਧਾਇਕ ਹਨ। ਸਿਆਸਤ ਤੋਂ ਹੋਣ ਦੀ ਸੂਰਤ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਤੀ ਮਹੀਨਾ 5.26 ਲੱਖ ਰੁਪਏ ਪੈਨਸ਼ਨ ਮਿਲੇਗੀ, ਜੋ ਆਪਣੇ ਆਪ ’ਚ ਇਕ ਰਿਕਾਰਡ ਹੋਵੇਗਾ।
ਜਾਣੋ ਕਿਸ ਅਹੁਦੇ ’ਤੇ ਕਿੰਨੀ ਮਿਲਦੀ ਹੈ ਤਨਖਾਹ
ਅਹੁਦਾ |
ਤਨਖਾਹ |
ਰਾਸ਼ਟਰਪਤੀ |
5,00,000 ਰੁਪਏ |
ਉਪ ਰਾਸ਼ਟਰਪਤੀ |
4,00,000 ਰੁਪਏ |
ਪ੍ਰਧਾਨ ਮੰਤਰੀ |
1,65,000 ਰੁਪਏ |
ਰਾਜਪਾਲ |
3,50,000 ਰੁਪਏ |
ਚੀਫ ਜਸਟਿਸ |
2,80,000 ਰੁਪਏ |
ਸੁਪਰੀਮ ਕੋਰਟ ਜੱਜ |
2,50,000 ਰੁਪਏ |
ਮੁੱਖ ਚੋਣ ਕਮਿਸ਼ਨਰ |
2,50,000 ਰੁਪਏ |
ਕੈਗ |
2,50,000 ਰੁਪਏ |
ਚੇਅਰਮੈਨ ਯੂ. ਪੀ. ਐੱਸ. ਸੀ. |
2,50,000 ਰੁਪਏ |
ਕੈਬਨਿਟ ਸੈਕਟਰੀ |
2,50,000 ਰੁਪਏ |
ਲੈਫਟੀ. ਜਨਰਲ ਯੂਨੀਅਨ ਟੈਰੇਟਰੀ |
1,10,000 ਰੁਪਏ |
ਚੀਫ ਆਫ ਸਟਾਫ (ਆਰਮੀ ਏਅਰ ਨੇਵਲ) |
2,50,000 ਰੁਪਏ |
ਚੀਫ ਜਸਟਿਸ ਹਾਈਕੋਰਟ |
2,50,000 ਰੁਪਏ |
ਹਾਈਕੋਰਟ ਜੱਜ |
2,50,000 ਰੁਪਏ |
ਮੈਂਬਰ ਪਾਰਲੀਮੈਂਟ |
50,000 ਰੁਪਏ |
ਹਰ ਸੂਬੇ 'ਚ ਵਿਧਾਇਕ ਨੂੰ ਨਹੀਂ ਮਿਲਦੀ ਇਕੋ ਜਿਹੀ ਤਨਖਾਹ
ਇਸ ਤੋਂ ਇਲਾਵਾ ਦੇਸ਼ ਦੇ ਹਰ ਸੂਬੇ ’ਚ ਵਿਧਾਇਕਾਂ ਨੂੰ ਮਿਲਣ ਵਾਲੀ ਤਨਖਾਹ ਇਕ ਬਰਾਬਰ ਨਹੀਂ ਹੈ। ਵੱਖਰੇ-ਵੱਖਰੇ ਸੂਬਿਆਂ ’ਚ ਵੱਖਰਾ-ਵੱਖਰਾ ਸੈਲਰੀ ਸਟ੍ਰਕਚਰ ਹੈ।
ਸੂਬਾ ਅਤੇ ਵਿਧਾਇਕ ਨੂੰ ਮਿਲਣ ਵਾਲੀ ਤਨਖਾਹ ਤੇ ਹੋਰ ਭੱਤਿਆਂ ਦਾ ਵੇਰਵਾ ਇਸ ਤਰ੍ਹਾਂ ਹੈ-
- ਤੇਲੰਗਾਨਾ 2.50 ਲੱਖ
- ਦਿੱਲੀ 2.10 ਲੱਖ
- ਉੱਤਰ ਪ੍ਰਦੇਸ਼ 1.87 ਲੱਖ
- ਮਹਾਰਾਸ਼ਟਰ 1.70 ਲੱਖ
- ਜੰਮੂ-ਕਸ਼ਮੀਰ 1.60 ਲੱਖ
- ਉਤਰਾਖੰਡ 1.60 ਲੱਖ
- ਆਂਧਰਾ ਪ੍ਰਦੇਸ਼ 1.30 ਲੱਖ
- ਹਿਮਾਚਲ ਪ੍ਰਦੇਸ਼ 1.25 ਲੱਖ
- ਰਾਜਸਥਾਨ 1.25 ਲੱਖ
- ਗੋਆ 1.17 ਲੱਖ
- ਹਰਿਆਣਾ 1.15 ਲੱਖ
- ਪੰਜਾਬ 1.14 ਲੱਖ
- ਝਾਰਖੰਡ 1.11 ਲੱਖ
- ਮੱਧ ਪ੍ਰਦੇਸ਼ 1.10 ਲੱਖ
- ਛੱਤੀਸਗੜ੍ਹ 1.10 ਲੱਖ
- ਬਿਹਾਰ 1.14 ਲੱਖ
- ਪੱਛਮੀ ਬੰਗਾਲ 1.13 ਲੱਖ
- ਤਾਮਿਲਨਾਡੂ 1.05 ਲੱਖ
- ਕਰਨਾਟਕਾ 98 ਹਜ਼ਾਰ
- ਸਿੱਕਿਮ 86.5 ਹਜ਼ਾਰ
- ਕੇਰਲਾ 70 ਹਜ਼ਾਰ
- ਗੁਜਰਾਤ 65 ਹਜ਼ਾਰ
- ਓਡੀਸ਼ਾ 62 ਹਜ਼ਾਰ
- ਮੇਘਾਲਿਆ 59 ਹਜ਼ਾਰ
- ਪੁੱਡੂਚੇਰੀ 50 ਹਜ਼ਾਰ
- ਅਰੁਣਾਚਲ ਪ੍ਰਦੇਸ਼ 49 ਹਜ਼ਾਰ
- ਮਿਜ਼ੋਰਮ 47 ਹਜ਼ਾਰ
- ਆਸਾਮ 42 ਹਜ਼ਾਰ
- ਮਣੀਪੁਰ 37 ਹਜ਼ਾਰ
- ਨਾਗਾਲੈਂਡ 36 ਹਜ਼ਾਰ
- ਤ੍ਰਿਪੁਰਾ 34 ਹਜ਼ਾਰ
ਸੰਸਦ ਮੈਂਬਰਾਂ ਦੀ ਸੈਲਰੀ ਵਿਧਾਇਕਾਂ ਦੀ ਔਸਤ ਸੈਲਰੀ ਦੇ ਮੁਕਾਬਲੇ ’ਚ 2 ਗੁਣਾ ਜ਼ਿਆਦਾ ਹੈ। ਸੰਸਦ ਮੈਂਬਰ ਨੂੰ ਹਰ ਮਹੀਨੇ 2.91 ਲੱਖ ਰੁਪਏ ਮਿਲਦੇ ਹਨ। ਇਸ ਵਿਚ 1.40 ਲੱਖ ਰੁਪਏ ਦੀ ਬੈਸਿਕ ਸੈਲਰੀ ਅਤੇ 1.51 ਲੱਖ ਰੁਪਏ ਦਾ ਭੱਤਾ ਸ਼ਾਮਲ ਹੁੰਦਾ ਹੈ।
ਵਟਸਐਪ ਰਾਹੀਂ ਪਾਕਿ ਤੋਂ ਭਾਰਤ ਆ ਰਹੀ ਕਰੋੜਾਂ ਦੀ ਹੈਰੋਇਨ
NEXT STORY