ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਸਵੇਰ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਥਾਨਕ ਜਲ ਘਰ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੋਕਾਂ ਦੇ ਘਰਾਂ ਵਿਚ ਨਾ ਪਹੁੰਚਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਲੱਗੇ ਵਾਟਰ ਟਰੀਟਮੈਂਟ ਪਲਾਟ ਤੋਂ ਰੋਜ਼ਾਨਾ ਕੀਰਤਪੁਰ ਸਾਹਿਬ ਸਮੇਤ ਦਰਜਨਾਂ ਪਿੰਡਾਂ ਨੂੰ ਦਿੱਤੀ ਜਾਣ ਵਾਲੀ ਸ਼ੁੱਧ ਪਾਣੀ ਦੀ ਸਪਲਾਈ ਪਹਿਲਾਂ ਵਾਂਗ ਅੱਜ ਨਹੀਂ ਪਹੁੰਚ ਸਕੀ, ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ। ਬਹੁਤ ਘੱਟ ਲੋਕਾਂ ਕੋਲ ਬੋਰ ਤੇ ਖੂਹ ਦੇ ਪਾਣੀ ਦਾ ਪ੍ਰਬੰਧ ਹੈ। ਜਦਕਿ ਜ਼ਿਆਦਾਤਰ ਵਸਨੀਕ ਸਰਕਾਰੀ ਨਲਕਿਆਂ ਜਾਂ ਟੂਟੀਆਂ ਦੇ ਪਾਣੀ ’ਤੇ ਹੀ ਨਿਰਭਰ ਹਨ। ਪਤਾ ਲੱਗਾ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਣ ਦਾ ਮੁੱਖ ਕਾਰਨ ਜਲ ਸ਼ੁੱਧੀਕਰਨ ਕੇਂਦਰ ਵਿਚ ਬਿਜਲੀ ਦੀ ਸਪਲਾਈ ਬੰਦ ਹੋਣਾ ਹੈ। ਵਿਭਾਗ ਨੇ ਮੋਟਰਾਂ ਨੂੂੰ ਚਲਾਉਣ ਲਈ ਹਾਈ ਵੋਲਟੇਜ ਵਾਲਾ ਜਿਹੜਾ ਜਨਰੇਟਰ ਲਗਾਇਆ ਹੋਇਆ ਹੈ ਉਹ ਪਿਛਲੇ ਕਈ ਸਾਲਾਂ ਤੋਂ ਚਾਲੂ ਨਾ ਹੋਣ ਕਾਰਨ ਖਰਾਬ ਹੋ ਗਿਆ ਹੈ, ਜਿਸ ਨੂੰ ਕਰੋਡ਼ਾਂ ਰੁਪਏ ’ਚ ਖਰੀਦਿਆ ਗਿਆ ਸੀ।
ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਪ੍ਰੇਸ਼ਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪਿੰਡ ਜਿਉਵਾਲ, ਕੀਰਤਪੁਰ ਸਾਹਿਬ, ਭਟੋਲੀ, ਕਲਿਆਣਪੁਰ, ਭਗਵਾਲਾ ਆਦਿ ਦੇ ਵਸਨੀਕਾਂ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਰੈਗੂਲਰ ਮਿੱਥੇ ਸਮੇਂ ਨਾਲੋਂ ਹੋਰ ਸਮਾਂ ਵੱਧ ਸਵੇਰੇ ਚਾਲੂ ਰੱਖੀ ਜਾਵੇ ਅਤੇ ਜਰਨੇਟਰ ਨੂੰ ਠੀਕ ਕਰਵਾਇਆ ਜਾਵੇ।
144 ਬੋਤਲਾਂ ਸ਼ਰਾਬ ਸਣੇ 2 ਦਬੋਚੇ
NEXT STORY