ਤਪਾ ਮੰਡੀ (ਸ਼ਾਮ,ਗਰਗ, ਧਰਮਿੰਦਰ) : ਸਥਾਨਕ ਮੰਡੀ 'ਚ ਸੜਕ ਹਾਦਸੇ ਦੌਰਾਨ ਇਕ ਔਰਤ ਅਤੇ ਇਕ ਬੱਚੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨਾ ਦੇਵੀ ਅਤੇ ਹਿਤੈਸ਼ੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਪਟਿਆਲਾ ਨਜ਼ਦੀਕ ਪੈਂਦੇ ਹਾਈਵੇ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਪੋਲਟਰੀ ਫਾਰਮਸ ਧੰਦੇ ਨਾਲ ਜੁੜੇ ਰਘੁਵੀਰ ਚੰਦ ਅਗਰਵਾਲ ਆਪਣੀ ਪਤਨੀ ਕ੍ਰਿਸ਼ਨਾ ਦੇਵੀ, ਨੂੰਹ ਰਿਧਿਮਾ ,ਪੋਤੀ ਨਾਲ ਕਈ ਦਿਨਾਂ ਤੋਂ ਆਪਣੇ ਜਵਾਈ ਨਾਲ ਕਿਤੇ ਗਏ ਹੋਏ ਸਨ ਅਤੇ ਅੱਜ ਘਰ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਹ ਆਪਣੇ ਜਵਾਈ ਨੂੰ ਸਰਹਿੰਦ ਛੱਡ ਕੇ ਪਰਿਵਾਰ ਸਮੇਤ ਤਪਾ ਵੱਲ ਨੂੰ ਆ ਰਹੇ ਸੀ ਤਾਂ ਪਟਿਆਲਾ ਨੇੜੇ ਉਨ੍ਹਾਂ ਦੀ ਕਾਰ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ ਪਰਿਵਾਰ ਦੀਆਂ ਉੱਜੜੀਆਂ ਖ਼ੁਸ਼ੀਆਂ, ਜਨਮ ਦਿਨ ਮੌਕੇ ਹੋਈ ਇਕਲੌਤੇ ਪੁੱਤ ਦੀ ਮੌਤ

ਟੱਕਰ ਇੰਨੀ ਭਿਆਨਕ ਸੀ ਕਿ ਰਘੁਵੀਰ ਸਿੰਘ ਦੀ ਪਤਨੀ ਕ੍ਰਿਸ਼ਨਾ ਦੇਵੀ ਅਤੇ ਪੋਤੀ ਹਿਤੈਸ਼ੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਰਘੁਵੀਰ ਚੰਦ ਅਤੇ ਉਸ ਦੀ ਨੂੰਹ ਗੰਭੀਰ ਜ਼ਖ਼ਮੀ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਦੋਹਾਂ ਨੂੰ ਜ਼ਖ਼ਮੀ ਹਾਲਤ 'ਚ ਪਟਿਆਲਾ ਦੇ ਅਮਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ-ਟਰਾਲੀ ਕਾਫ਼ੀ ਤੇਜ਼ ਰਫ਼ਤਾਰ 'ਚ ਜਾ ਰਹੀ ਸੀ ਅਤੇ ਟਰੈਕਟਰ ਚਾਲਕ ਨੇ ਅਚਾਨਕ ਬਰੈਕ ਲਗਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਕਾਰ ਦਾ ਸੰਤੁਲਣ ਵਿਗੜ ਗਿਆ ਅਤੇ ਉਹ ਟਰੈਕਟਰ ਨਾਲ ਟਕਰਾ ਗਈ ਤੇ ਇਹ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦਾ ਪਤਾ ਲੱਗਦੇ ਹੀ ਘਸਿਆਣਾ ਥਾਣਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਸਮਰਾਲਾ 'ਚ ਲੋਕ ਆਗੂਆਂ ਨਾਲ ਧੱਕੇਸ਼ਾਹੀ ਕਰਨ ਵਾਲੇ ਪੁਲਸ ਅਧਿਕਾਰੀ ਖ਼ਿਲਾਫ਼ ਧਰਨੇ ਦਾ ਐਲਾਨ
NEXT STORY