Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    1:25:39 PM

  • sc new rules for railway counter tickets will be implemented from october 27

    SC ਨੇ ਯਾਤਰੀਆਂ ਨੂੰ ਦਿੱਤੀ ਵੱਡੀ ਰਾਹਤ, ਰੇਲਵੇ...

  • case of parwinder singh jhota  s murder reaches highcourt

    ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਮਾਮਲਾ ਪੁੱਜਾ...

  • school incident

    ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ...

  • sachin pilot on raja warring

    ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਮਗਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Hoshiarpur
  • ਹੁਸ਼ਿਆਰਪੁਰ 'ਚ ਦਿਲ ਦਹਿਲਾਅ ਦੇਣ ਵਾਲੀ ਘਟਨਾ, ਪੋਤੇ ਨੇ Serial ਦੇਖ ਕਤਲ ਕੀਤੀ ਦਾਦੀ, ਲਾਸ਼ ਨੂੰ ਲਾਈ ਅੱਗ (ਵੀਡੀਓ)

PUNJAB News Punjabi(ਪੰਜਾਬ)

ਹੁਸ਼ਿਆਰਪੁਰ 'ਚ ਦਿਲ ਦਹਿਲਾਅ ਦੇਣ ਵਾਲੀ ਘਟਨਾ, ਪੋਤੇ ਨੇ Serial ਦੇਖ ਕਤਲ ਕੀਤੀ ਦਾਦੀ, ਲਾਸ਼ ਨੂੰ ਲਾਈ ਅੱਗ (ਵੀਡੀਓ)

  • Edited By Babita,
  • Updated: 14 Apr, 2021 12:55 PM
Hoshiarpur
  • Share
    • Facebook
    • Tumblr
    • Linkedin
    • Twitter
  • Comment

ਹੁਸ਼ਿਆਰਪੁਰ (ਘੁੰਮਣ) : ਹੁਸ਼ਿਆਰਪੁਰ ਦੇ ਨੇੜਲੇ ਪਿੰਡ ਬੱਸੀ ਕਾਲੇ ਖਾਂ ਵਿਖੇ ਉਸ ਵੇਲੇ ਦਿਲ ਦਹਿਲਾਅ ਦੇਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਇਕ ਨਾਬਾਲਗ ਪੋਤੇ ਵੱਲੋਂ ਆਪਣੀ ਕਰੀਬ 83 ਸਾਲਾ ਦਾਦੀ ਨੂੰ ਕਤਲ ਕਰ ਕੇ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ ਗਈ। ਫਿਲਹਾਲ ਪੁਲਸ ਵੱਲੋਂ ਕਤਲ ਦੀ ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਪੋਤੇ ਨੂੰ 10 ਘੰਟਿਆਂ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਯੁਵਰਾਜ ਸਿੰਘ (17) ਨੇ ਇਸ ਵਾਰਦਾਤ ਨੂੰ ਟੀ. ਵੀ. ਸੀਰੀਅਲ ਦੇਖ ਕੇ ਅੰਜਾਮ ਦਿੱਤਾ ਸੀ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ ਵਾਸੀ ਪਿੰਡ ਬੱਸੀ ਕਾਲੇ ਖਾਂ ਥਾਣਾ ਹਰਿਆਣਾ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਸ ਦੀ ਮਾਤਾ ਜੋਗਿੰਦਰ ਕੌਰ ਕਰੀਬ ਸਾਢੇ ਤਿੰਨ ਮਹੀਨੇ ਤੋਂ ਸੱਜੀ ਲੱਤ ਦੀ ਹੱਡੀ ਟੁੱਟ ਜਾਣ ਕਾਰਨ ਬੈੱਡ ’ਤੇ ਹੀ ਸਨ।

ਇਹ ਵੀ ਪੜ੍ਹੋ : ਕੋਰੋਨਾ : ਚੰਡੀਗੜ੍ਹ 'ਚ ਲੱਗੀਆਂ ਪਾਬੰਦੀਆਂ ਹੋਈਆਂ ਹੋਰ ਸਖ਼ਤ, ਇਨ੍ਹਾਂ ਟੂਰਿਸਟ ਥਾਵਾਂ 'ਤੇ 'Entry' ਬੰਦ

ਹਰਜੀਤ ਸਿੰਘ ਨੇ ਦੱਸਿਆ ਕਿ 12 ਅਪ੍ਰੈਲ ਨੂੰ ਉਸ ਦੇ ਵਿਆਹ ਦੀ ਵਰ੍ਹੇਗੰਢ ਹੋਣ ਕਾਰਨ ਉਹ ਆਪਣੀ ਪਤਨੀ ਜਸਪਾਲ ਕੌਰ ਨਾਲ ਦੁਪਹਿਰ ਦੇ ਕਰੀਬ 2 ਵਜੇ ਸਕੂਟਰ ’ਤੇ ਖਰੀਦਦਾਰੀ ਲਈ ਹਰਿਆਣਾ ਵਿਖੇ ਗਿਆ ਸੀ ਅਤੇ ਜਦੋਂ ਉਹ ਵਾਪਸ ਪਿੰਡ ਨੂੰ ਆ ਰਹੇ ਸਨ ਤਾਂ ਰਸਤੇ ਵਿਚ ਉਸ ਦੇ ਪੁੱਤਰ ਯੁਵਰਾਜ ਸਿੰਘ ਨੇ ਫੋਨ ਕਰ ਕੇ ਕਿਹਾ ਕਿ ਜਲਦੀ ਘਰ ਆ ਜਾਓ, ਘਰ ਵਿਚ ਕੁੱਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਜਦੋਂ ਹਰਜੀਤ ਸਿੰਘ ਤੇ ਉਸ ਦੀ ਪਤਨੀ ਜਸਪਾਲ ਕੌਰ ਆਪਣੇ ਇਕ ਗੁਆਂਢੀ ਨੂੰ ਨਾਲ ਲੈ ਕੇ ਮੇਨ ਗੇਟ ’ਤੇ ਪਹੁੰਚੇ ਤਾਂ ਉਹ ਬੰਦ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਘਰ ਦੇ ਛੋਟੇ ਗੇਟ ਰਾਹੀਂ ਦਾਖ਼ਲ ਹੋ ਕੇ ਅੰਦਰ ਦੇਖਿਆ ਤਾਂ ਉਨ੍ਹਾਂ ਦੀ ਮਾਤਾ ਦੇ ਕਮਰੇ ’ਚ ਉਸ ਦੇ ਬੈੱਡ ਨੂੰ ਅੱਗ ਲੱਗੀ ਹੋਈ ਸੀ। ਦੂਜੇ ਕਮਰੇ ਵਿਚ ਯੁਵਰਾਜ ਸਿੰਘ ਬੈੱਡ ਬਾਕਸ ’ਚ ਲੰਮਾ ਪਿਆ ਸੀ ਅਤੇ ਬੈੱਡ ਬਾਕਸ ਦੇ ਸਾਰੇ ਕੱਪੜੇ ਖਿੱਲਰੇ ਪਏ ਸਨ। ਉਸ ਦੇ ਹੱਥ-ਪੈਰ ਚੁੰਨੀ ਨਾਲ ਬੰਨ੍ਹੇ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ ਦੀ ਵਕੀਲ ਨੂੰ 'ਪ੍ਰਿੰਸ ਹੈਰੀ' ਨਾਲ ਹੋਇਆ ਪਿਆਰ, ਵਿਆਹ ਕਰਵਾਉਣ ਲਈ ਪੁੱਜੀ ਹਾਈਕੋਰਟ

ਐੱਸ. ਐੱਸ. ਪੀ. ਨੇ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨਾਂ ਅਨੁਸਾਰ ਉਨ੍ਹਾਂ ਨੇ ਯੁਵਰਾਜ ਦੇ ਹੱਥ ਪੈਰ ਖੋਲ੍ਹੇ ਅਤੇ ਰੌਲਾ ਪੈਣ ’ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ, ਜਿੱਥੇ ਯੁਵਰਾਜ ਨੇ ਦੱਸਿਆ ਕਿ 4 ਵਿਅਕਤੀ ਪੌੜੀਆਂ ਕੋਲੋਂ ਘਰ ਵਿਚ ਦਾਖ਼ਲ ਹੋਏ ਸਨ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਬੈੱਡ ’ਚ ਸੁੱਟ ਦਿੱਤਾ ਸੀ ਅਤੇ ਦਾਦੀ ਦੇ ਕਮਰੇ ਤੇ ਉਸ ਦੇ ਬੈੱਡ ਨੂੰ ਅੱਗ ਲਾ ਦਿੱਤੀ ਸੀ।  ਉਨ੍ਹਾਂ ਦੱਸਿਆ ਕਿ ਯੁਵਰਾਜ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੇ ਧਮਕੀ ਦਿੱਤੀ ਕਿ ਉਹ ਆਪਣੇ ਪਿਤਾ ਨੂੰ ਕਹੇ ਕਿ ਕੇਸ ਵਾਪਸ ਲੈ ਲਵੋ ਨਹੀਂ ਤਾਂ ਸਾਰਾ ਟੱਬਰ ਮਾਰ ਦਿੱਤਾ ਜਾਵੇਗਾ। ਅੱਗ ਲੱਗਣ ਕਾਰਨ ਬਜ਼ੁਰਗ ਜਨਾਨੀ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਸੀ ਅਤੇ ਉਸ ਦੇ ਮੱਥੇ ਦੇ ਸੱਜੇ ਪਾਸੇ ਡੂੰਘੇ ਜ਼ਖਮ ਦਾ ਨਿਸ਼ਾਨ ਸੀ। ਪੁਲਸ ਵੱਲੋਂ ਹਰਜੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਹਰਿਆਣਾ ਵਿਖੇ ਆਈ. ਪੀ. ਸੀ. ਦੀ ਧਾਰਾ 302/201/34 ਤਹਿਤ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਸ਼ਰਮਨਾਕ : ਨਾਬਾਲਗ ਧੀ 'ਤੇ ਗੰਦੀ ਨਜ਼ਰ ਰੱਖਦਿਆਂ ਪਿਓ ਨੇ ਕੀਤੀਆਂ ਅਸ਼ਲੀਲ ਹਰਕਤਾਂ, ਇੰਝ ਖੁੱਲ੍ਹਿਆ ਭੇਤ

ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਮਾਮਲੇ ਨੂੰ ਸੁਲਝਾਉਣ ਲਈ ਐੱਸ. ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਡੀ. ਐੱਸ. ਪੀ. (ਦਿਹਾਤੀ) ਗੁਰਪ੍ਰੀਤ ਸਿੰਘ ਅਤੇ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ ’ਤੇ ਆਧਾਰਿਤ ਟੀਮ ਬਣਾਈ ਗਈ। ਉਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਜਾਂਚ ਕਰਦਿਆਂ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਸ਼ੱਕ ਦੇ ਆਧਾਰ ’ਤੇ ਯੁਵਰਾਜ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਇਹ ਪਾਇਆ ਗਿਆ ਕਿ ਇਹ ਕਤਲ ਸੋਚੀ-ਸਮਝੀ ਸਾਜ਼ਿਸ਼ ਤਹਿਤ ਯੁਵਰਾਜ ਸਿੰਘ ਵੱਲੋਂ ਹੀ ਕੀਤਾ ਗਿਆ ਸੀ। ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਟੀਮ ਵੱਲੋਂ ਪੁੱਛਗਿੱਛ ਦੌਰਾਨ ਯੁਵਰਾਜ ਨੇ ਦੱਸਿਆ ਕਿ ਉਹ ਆਪਣੀ ਦਾਦੀ ਕੋਲੋਂ ਬਹੁਤ ਦੁਖੀ ਸੀ ਅਤੇ ਉਸ ਦੇ ਕਤਲ ਬਾਰੇ ਸੋਚਦਾ ਰਹਿੰਦਾ ਸੀ। ਉਸ ਨੇ ਹੀ 12 ਅਪ੍ਰੈਲ ਨੂੰ ਦਾਦੀ ਦੇ ਸਿਰ ਵਿਚ ਲੋਹੇ ਦੀ ਰਾਡ ਨਾਲ ਸੱਟਾਂ ਮਾਰ ਕੇ ਕਤਲ ਕਰਨ ਉਪਰੰਤ ਤੇਲ ਪਾ ਕੇ ਅੱਗ ਲਾ ਦਿਤੀ ਅਤੇ ਇਹ ਸਾਰੀ ਕਹਾਣੀ ਘੜ ਲਈ, ਜਿਸ ਉਪਰੰਤ ਆਪਣੇ ਮਾਤਾ-ਪਿਤਾ ਨੂੰ ਫੋਨ ਕਰ ਕੇ ਘਰ ਵਿਚ ਹਮਲਾ ਹੋਣ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਪੁਲਸ ਨੇ ਦੋਸ਼ੀ ਵੱਲੋਂ ਵਾਰਦਾਤ ਵਿਚ ਵਰਤੀ ਗਈ ਰਾਡ, ਤੇਲ ਦੀ ਕੈਨੀ ਅਤੇ ਬੋਤਲ ਆਦਿ ਬਰਾਮਦ ਕਰ ਲਈ ਹੈ।
ਨੋਟ : ਸਮਾਜ 'ਚ ਵੱਧ ਰਹੀਆਂ ਅਪਰਾਧ ਦੀਆਂ ਘਟਨਾਵਾਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ


 

  • Hoshiarpur
  • Minor GrandSon
  • Murder
  • Grand Mother
  • ਹੁਸ਼ਿਆਰਪੁਰ
  • ਨਾਬਾਲਗ ਪੋਤਾ
  • ਕਤਲ
  • ਦਾਦੀ

ਜਨਮ ਦਿਹਾੜੇ ’ਤੇ ਵਿਸ਼ੇਸ਼ : ਦੁਨੀਆਂ ਦੇ ਮਹਾਨ ਵਿਦਵਾਨ, ਬੁੱਧੀਜੀਵੀ, ਕ੍ਰਾਂਤੀਕਾਰੀ ਸ਼ਖ਼ਸੀਅਤ ਡਾ. ਬੀ.ਆਰ. ਅੰਬੇਡਕਰ

NEXT STORY

Stories You May Like

  • rbl bank receives gst notice of over 173 crores  bank challenging it
    RBL ਬੈਂਕ ਨੂੰ ਮਿਲਿਆ 173 ਕਰੋੜ ਤੋਂ ਵੱਧ ਦਾ GST ਨੋਟਿਸ , ਬੈਂਕ ਨੇ ਚੁਣੌਤੀ ਦੇਣ ਦੀ ਕੀਤੀ ਗੱਲ
  • major incident in hoshiarpur young man brutally murdered
    ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
  • grandfather job grandson rights supreme court
    ਦਾਦੇ ਦੀ ਨੌਕਰੀ 'ਤੇ ਪੋਤੇ ਦਾ ਵੀ ਹੱਕ; ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ 'ਤੇ ਲਾਈ ਮੋਹਰ
  • incident involving a garland of shoes linked to the murder of parvinder jhota
    ਪਰਵਿੰਦਰ ਝੋਟਾ ਦੇ ਕਤਲ ਨਾਲ ਜੁੜੀ ਜੁੱਤੀਆਂ ਦੇ ਹਾਰ ਵਾਲੀ ਘਟਨਾ! ਪੜ੍ਹੋ 3 ਸਾਲਾ ਪਹਿਲਾਂ ਕੀ ਹੋਇਆ ਸੀ
  • murder in mulepur
    ਪੈਸਿਆਂ ਦੇ ਲੈਣ-ਦੇਣ ਪਿੱਛੇ ਕਤਲ! ਨਹਿਰ 'ਚੋਂ ਮਿਲੀ ਲਾਸ਼
  • shocking incident in amritsar
    ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ ਕੁੜੀ ਵੱਲੋਂ ਜਾਨਲੇਵਾ ਹਮਲਾ
  • christian person  house  shop  fire
    ਪਾਕਿਸਤਾਨ 'ਚ ਮੁਸਲਿਮ ਭੀੜ ਨੇ ਈਸਾਈ ਵਿਅਕਤੀ ਦੇ ਘਰ ਤੇ ਦੁਕਾਨ ਨੂੰ ਲਾਈ ਅੱਗ, ਜਾਣੋ ਕਿਉਂ
  • home loan customers may get relief in emi  hdfc bank cuts interest rates
    Home Loan ਗਾਹਕਾਂ ਨੂੰ ਮਿਲ ਸਕਦੀ ਹੈ EMI 'ਚ ਰਾਹਤ , HDFC ਬੈਂਕ ਨੇ ਵਿਆਜ ਦਰਾਂ 'ਚ ਕੀਤੀ ਕਟੌਤੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • 5 people were detained by the police for the bandh call dcp s statement
    ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ,...
  • surveillance to be increased at drug hotspots
    ਡਰੱਗਜ਼ ਹਾਟਸਪਾਟਸ ’ਤੇ ਵਧੇਗੀ ਨਿਗਰਾਨੀ, ਖਾਲੀ ਥਾਵਾਂ ’ਤੇ ਲੱਗਣਗੇ ਸੀ. ਸੀ. ਟੀ....
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
  • accused attacked a young man at a petrol pump in jalandhar
    ਜਲੰਧਰ ਵਿਖੇ ਪੈਟਰੋਲ ਪੰਪ 'ਤੇ ਨੌਜਵਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ
  • hooliganism at a petrol pump on jalandhar 120 foot road  two youths beaten up
    ਜਲੰਧਰ ਦੇ 120 ਫੁੱਟੀ ਰੋਡ 'ਤੇ ਪੈਟਰੋਲ ਪੰਪ 'ਤੇ ਗੁੰਡਾਗਰਦੀ! ਦੋ ਨੌਜਵਾਨਾਂ ਦੀ...
Trending
Ek Nazar
school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

greetings on navratri and durga puja

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਨਵਰਾਤਰੀ ਅਤੇ ਦੁਰਗਾ ਪੂਜਾ 'ਤੇ ਭਾਰਤੀ ਪ੍ਰਵਾਸੀਆਂ...

sara ali khan

100 ਕਿੱਲੋ ਭਾਰ, ਲਾਅ ਦੀ ਪੜ੍ਹਾਈ, ਫਿਰ ਕਿਵੇਂ ਹੋਈ ਸਾਰਾ ਦੀ ਬਾਲੀਵੁੱਡ 'ਚ...

launches ai avatar devi

ਇੰਡੋਨੇਸ਼ੀਆ 'ਚ ਭਾਰਤੀ ਦੂਤਾਵਾਸ ਨੇ AI ਅਵਤਾਰ "ਦੇਵੀ" ਕੀਤੀ ਲਾਂਚ, ਦੇਵੇਗੀ...

rubio visit uzbekistan and india

ਅਮਰੀਕੀ ਵਿਦੇਸ਼ ਮੰਤਰੀ ਰੂਬੀਓ 17 ਤੋਂ 22 ਅਕਤੂਬਰ ਤੱਕ ਕਰਨਗੇ ਉਜ਼ਬੇਕਿਸਤਾਨ ਅਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • gurdaspur administration gears up to curb stubble burning
      ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...
    • harinder pal singh chandumajra  punjab bandh
      ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਵੱਲੋਂ ਬੰਦ ਨੂੰ ਸਫਲ ਬਨਾਉਣ ਦੀ ਅਪੀਲ
    • another flight to goa to start from december 1st
      ਪਹਿਲੀ ਦਸੰਬਰ ਤੋਂ ਗੋਆ ਲਈ ਇਕ ਹੋਰ ਉਡਾਣ ਸ਼ੁਰੂ, ਬੈਂਗਲੁਰੂ ਲਈ 6 ਸਿੱਧੀਆਂ ਉਡਾਣਾਂ
    • 5 people were detained by the police for the bandh call dcp s statement
      ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ,...
    • sho suspended in parvinder jhota murder case
      ਪਰਵਿੰਦਰ ਝੋਟਾ ਕਤਲ ਮਾਮਲੇ 'ਚ ਵੱਡੀ ਕਾਰਵਾਈ, SHO ਬੇਅੰਤ ਕੌਰ ਸਸਪੈਂਡ
    • firecrackers license case
      ਪਟਾਕਿਆਂ ਦੀ ਵਿਕਰੀ ਵਾਸਤੇ ਆਰਜ਼ੀ ਲਾਇਸੈਂਸ ਲਈ ਚਾਹਵਾਨ 16 ਤੋਂ 21 ਤੱਕ ਦੇ ਸਕਦੇ...
    • punjab bandh over 1500 police personnel deployed bhandari bridge in amritsar
      ਝੋਟਾ ਕਤਲ ਮਾਮਲੇ 'ਚ ਪੰਜਾਬ ਬੰਦ: ਅੰਮ੍ਰਿਤਸਰ 'ਚ ਭੰਡਾਰੀ ਪੁਲ 'ਤੇ 1500 ਪੁਲਸ...
    • parwinder singh punjab bandh toll plaza
      ਬੰਦ ਦੌਰਾਨ ਭਾਗੋ ਮਾਜਰਾ ਟੋਲ ਪਲਾਜ਼ਾ 'ਤੇ ਧਰਨਾ, ਲੋਕਾਂ ਨੂੰ ਘਰਾਂ ਤੋਂ ਬਾਹਰ ਨਾ...
    • major development in the buffalo slaughter case amidst the bandh
      'ਬੰਦ' ਵਿਚਾਲੇ ਝੋਟਾ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਸ਼ਵਨੀ ਕੁਮਾਰ ਦੀ ਪਤਨੀ...
    • punjab chemists association has issued orders to 27 000 chemists
      ਪਰਵਿੰਦਰ ਝੋਟਾ ਦੇ ਕਤਲ ਮਗਰੋਂ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਜਾਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +