ਲੁਧਿਆਣਾ (ਸੰਨੀ)- ਇਕ ਅਨਮੋਲ ਜ਼ਿੰਦਗੀ ਬਚਾਉਣ ਲਈ ਲੁਧਿਆਣਾ ਟ੍ਰੈਫਿਕ ਪੁਲਸ ਨੇ ਸ਼ੁੱਕਰਵਾਰ ਨੂੰ ਵਿਸ਼ੇਸ਼ ਗ੍ਰੀਨ ਕੋਰੀਡੋਰ ਬਣਾ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਡੀ. ਐੱਮ. ਸੀ. ਹਸਪਤਾਲ ਤੋਂ ਮੋਹਾਲੀ ਤੱਕ ਅੰਗ ਪਹੁੰਚਾਉਣ ਲਈ ਐਂਬੂਲੈਂਸ ਨੂੰ ਬਿਨਾਂ ਕਿਸੇ ਰੁਕਾਵਟ ਦੇ ਰਵਾਨਾ ਕੀਤਾ ਗਿਆ। ਸਾਰੇ ਜ਼ੋਨ ਇੰਚਾਰਜਾਂ ਨੇ ਆਪੋ-ਆਪਣੇ ਇਲਾਕੇ ਵਿਚ ਐਂਬੂਲੈਂਸ ਦੇ ਅੱਗੇ ਆਪਣੀ ਗੱਡੀ ਲਗਾ ਕੇ ਵਾਰਨਿੰਗ ਕਾਲ ਕੀਤੀ, ਜਦਕਿ ਇਕ ਪਾਇਲਟ ਗੱਡੀ ਨੂੰ ਪੂਰੇ ਰੂਟ ਵਿਚ ਅੱਗੇ ਲਗਾਇਆ ਗਿਆ।
ਐਂਬੂਲੈਂਸ ਦੇ ਰੂਟ ਟੈਗੋਰ ਚੌਕ, ਫੁਹਾਰਾ ਚੌਕ, ਜਗਰਾਉਂ ਪੁਲ, ਵਿਸ਼ਵਕਰਮਾ ਚੌਕ, ਢੋਲੇਵਾਲ ਪੁਲ, ਚੀਮਾ ਚੌਕ, ਸਮਰਾਲਾ ਚੌਕ, ਵਰਧਮਾਨ ਚੌਕ, ਜਮਾਲਪੁਰ, ਫੋਰਟਿਸ ਕੱਟ ਅਤੇ ਕੁਹਾੜਾ ਚੌਕ ਸਮੇਤ ਪੂਰੇ ਰੂਟ ’ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਰਹੀ। ਸਾਰੀਆਂ ਪ੍ਰਮੁੱਖ ਟ੍ਰੈਫਿਕ ਲਾਈਟਾਂ ਗ੍ਰੀਨ ਰੱਖੀਆਂ ਗਈਆਂ ਅਤੇ ਰਸਤੇ ਵਿਚ ਆਉਣ ਵਾਲੇ ਵਾਹਨਾਂ ਨੂੰ ਰੋਕ ਕੇ ਐਂਬੂਲੈਂਸ ਲਈ ਰਸਤਾ ਖਾਲੀ ਕਰਵਾਇਆ ਗਿਆ।
ਡੀ. ਐੱਮ. ਸੀ. ਤੋਂ ਕਟਾਣੀ ਕਲਾਂ ਚੌਕ ਤੱਕ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਬਿਹਤਰ ਤਾਲਮੇਲ ਨਾਲ ਗ੍ਰੀਨ ਕੋਰੀਡੋਰ ਸਫਲਤਾਪੂਰਵਕ ਚਲਾਇਆ ਗਿਆ। ਟ੍ਰੈਫਿਕ ਪੁਲਸ ਦੀ ਇਸ ਮੁਸਤੈਦੀ ਨੇ ਅੰਗ ਨੂੰ ਸਮੇਂ ਸਿਰ ਮੰਜ਼ਿਲ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਜੁਆਇੰਟ ਸੀ.ਈ.ਓ. ਪੰਜਾਬ ਸੰਜੀਵ ਸ਼ਰਮਾ ਪਹੁੰਚੇ ਗੁਰਦਾਸਪੁਰ, EVM ਮਸ਼ੀਨਾਂ ਦੀ ਕੀਤੀ ਫਸਟ ਲੈਵਲ ਚੈਕਿੰਗ
NEXT STORY