ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਪੁਲਸ ਵੱਲੋਂ ਵੱਡਾ ਐਨਕਾਊਂਟਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਦੇ ਮੂਸਾਪੁਰ ਰੋਡ ’ਤੇ ਬਾਬਾ ਬਾਲਕ ਨਾਥ ਮੰਦਰ ਦੇ ਪਿੱਛੇ ਸਥਿਤ ਵਰਮਾ ਕਲੈਕਸ਼ਨ ਨਾਂ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਤੇ ਫਾਇਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਬੁਲੇਟ ਸਵਾਰ ਦੋ ਬਾਈਕ ਸਵਾਰਾਂ ਵਿਚੋਂ ਇਕ ਨੂੰ ਪੁਲਸ ਨੇ ਐਨਕਾਉਂਟਰ ਤੋਂ ਬਾਅਦ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁਲਸ ਨੇ ਪਿਸਤੌਲ, ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਕਿਹਾ ਕਿ ਪਿਛਲੇ ਦਿਨੀਂ ਨਵਾਂਸ਼ਹਿਰ ਵਿਚ ਬਾਬਾ ਬਾਲਕ ਨਾਥ ਮੰਦਰ ਦੇ ਪਿੱਛੇ ਵਾਪਰੀ ਮਿਸ ਫਾਇਰ ਦੀ ਘਟਨਾ ਤੋਂ ਬਾਅਦ ਨਵਾਂਸ਼ਹਿਰ ਸਿਟੀ ਪੁਲਸ ਅਤੇ ਸੀ. ਆਈ. ਏ. ਸਟਾਫ਼ ਦੀਆਂ ਟੀਮਾਂ ਮੁਲਜ਼ਮਾਂ ਦੀ ਨੂੰ ਫੜਨ ਲਈ ਆਪ੍ਰੇਸ਼ਨ ਚਲਾ ਰਹੀ ਸੀ।
ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਘਰ ਨੇੜੇ ਚੱਲੀਆਂ ਗੋਲ਼ੀਆਂ! ਦੋ ਧਿਰਾਂ ਵਿਚਾਲੇ ਹੋਇਆ ਟਕਰਾਅ

ਉਨ੍ਹਾਂ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਰੈਕੀ ਕਰਨ ਦੇ ਲਈ ਦੋਬਾਰਾ ਨਵਾਂਸ਼ਹਿਰ ਵਿਚ ਮੌਜੂਦ ਹਨ। ਜਿਸ ਤੋਂ ਬਾਅਦ ਪੁਲਸ ਦੀ ਟੁਕੜੀ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਕਿ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਡ੍ਰੀਮ ਪੈਲੇਸ ਨੇੜੇ ਨਹਿਰ ਦੀ ਪੁਲੀ ਤੋਂ ਕਰੀਹਾ ਪਿੰਡ ਵੱਲ ਜਾਣ ਵਾਲੀ ਸੜਕ ’ਤੇ ਜਦੋਂ ਪੁਲਸ ਪਾਰਟੀ ਪਹੁੰਚੀ ਤਾਂ ਪੁਲਸ ਪਾਰਟੀ ਨੂੰ ਵੇਖ ਕੇ ਇਕ ਮੁਲਜ਼ਮ ਨੇ ਉਨ੍ਹਾਂ ਨੂੰ ਮਾਰਨ ਦੇ ਇਰਾਦੇ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਇਕ ਫਾਇਰ ਪੁਲਸ ਗੱਡੀ ਦੇ ਅਗਲੇ ਹਿੱਸੇ ਵਿਚ ਲੱਗਾ, ਜਦਕਿ ਦੂਜਾ ਫਾਇਰ ਖਾਲੀ ਚਲਾ ਗਿਆ। ਉਨ੍ਹਾਂ ਕਿਹਾ ਕਿ ਜਵਾਬੀ ਫਾਇਰਿੰਗ ਵਿਚ ਪੁਲਸ ਦੀ ਇਕ ਗੋਲ਼ੀ ਮੁਲਜ਼ਮ ਦੀ ਲੱਤ ਵਿਚ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਐੱਸ. ਐੱਸ. ਪੀ. ਨੇ ਕਿਹਾ ਕਿ ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਕਪੂਰਥਲਾ ਦੇ ਦੋ ਪੈਟਰੋਲ ਪੰਪਾਂ ’ਤੇ ਲੁੱਟ ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਜਲੰਧਰ ਵਿਚ ਇਕ ਜਿਊਲਰੀ ਸ਼ਾਪ ਨੂੰ ਲੁੱਟਣ ਦੀ ਕੋਸ਼ਿਸ਼ ਵੀ ਉਕਤ ਗਿਰੋਹ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਬਾਕੀ ਦੋ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮੌਕੇ ਐੱਸ. ਪੀ. ਐੱਚ. ਸਰਬਜੀਤ ਸਿੰਘ ਵਾਹੀਆ, ਡੀ. ਐੱਸ. ਪੀ. ਸਬ-ਡਿਵੀਜ਼ਨ ਨਵਾਂਸ਼ਹਿਰ ਰਾਜਕੁਮਾਰ, ਐੱਸ. ਐੱਚ. ਓ. ਸਿਟੀ ਨਵਾਂਸ਼ਹਿਰ ਇੰਸਪੈਕਟਰ ਅਵਤਾਰ ਸਿੰਘ ਅਤੇ ਐੱਸ .ਐੱਚ. ਓ. ਥਾਣਾ ਸਦਰ ਨਵਾਂਸ਼ਹਿਰ ਰੁਬਨੀਵ ਸਿੰਘ ਸਮੇਤ ਹੋਰ ਮੌਜੂਦ ਸਨ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ LPU ਦੇ 2 ਵਿਦਿਆਰਥੀਆਂ ਨਾਲ ਵੱਡਾ ਹਾਦਸਾ! ਇਕ ਦੀ ਮੌਤ
ਵਿਦੇਸ਼ੀ ਨੰਬਰ ਤੋਂ ਕੁੱਕੜ ਮਜ਼ਾਰੀਆਂ ਨੇ ਕੀਤੀ ਸੀ ਫਿਰੌਤੀ ਦੀ ਮੰਗ
ਇਹ ਜ਼ਿਕਰਯੋਗ ਹੈ ਕਿ ਬਾਬਾ ਬਾਲਕ ਨਾਥ ਮੰਦਰ ਦੇ ਪਿੱਛੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਣ ਵਾਲੇ ਰਵੀ ਕੁਮਾਰ ਨੇ ਆਪਣੀ ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਸੀ ਕਿ ਉਸਨੂੰ 2 ਦਸੰਬਰ ਨੂੰ ਵਿਦੇਸ਼ੀ ਨੰਬਰ ਤੋਂ ਇਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਜਸਵਿੰਦਰ ਸਿੰਘ ਉਰਫ਼ ਕੰਨੂ ਉਰਫ਼ ਕੁੱਕੜ ਮਜ਼ਾਰੀਆਂ ਵਜੋਂ ਦੱਸਦੇ ਹੋਏ 12 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਮੁਲਜ਼ਮਾਂ ਵੱਲੋਂ ਪੈਟਰੋਲ ਪੰਪ ’ਤੇ ਪੈਟਰੋਲ ਭਰਾਉਣ ਮਗਰੋਂ ਗੂਗਲ ਪੇਅ ਰਾਹੀਂ ਕੀਤੀ ਅਦਾਇਗੀ ਬਣੀ ਪਛਾਣ ਦਾ ਕਾਰਨ
ਪੁਲਸ ਸੂਤਰਾਂ ਅਨੁਸਾਰ ਪੁਲਸ ਉਕਤ ਮਿਸ ਫਾਇਰਿੰਗ ਦੀ ਘਟਨਾ ਤੋਂ ਬਾਅਦ ਜਦੋਂ ਪੁਲਸ ਸੀ. ਸੀ. ਟੀ. ਵੀ. ਫੁਟੇਜ਼ ਦੀ ਸਮੀਖਿਆ ਕਰਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੁਲੇਟ ਮੋਟਰਸਾਈਕਲ ’ਤੇ ਸਵਾਰ ਮੁਲਜ਼ਮ ਨੇ ਮਜ਼ਾਰੀ ਪੈਟਰੋਲ ਪੰਪ ’ਤੇ ਪੈਟਰੋਲ ਭਰਿਆ ਸੀ ਅਤੇ ਗੂਗਲ ਪੇਅ ਰਾਹੀਂ ਆਨਲਾਈਨ ਭੁਗਤਾਨ ਕੀਤਾ ਸੀ। ਇਸ ਨਾਲ ਪੁਲਸ ਨੂੰ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਸਫ਼ਲ ਹੋ ਗਈ ਅਤੇ ਉਹ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ: ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ! ਮੰਤਰੀ ਹਰਪਾਲ ਚੀਮਾ ਨੇ ਆਖੀ ਵੱਡੀ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਾਬ ਨੂੰ ਲੈ ਕੇ ਪੰਜਾਬ 'ਚ ਨਵੇਂ ਹੁਕਮ ਜਾਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
NEXT STORY