ਗੁਰਦਾਸਪੁਰ(ਜ. ਬ.): ਕਰਾਚੀ 'ਚ 13 ਸਾਲਾਂ ਕ੍ਰਿਸ਼ਚੀਅਨ ਕੁੜੀ ਨੂੰ ਅਗਵਾ ਕਰ ਕੇ ਅਗਵਾਕਰਤਾ ਅਲੀ ਅਜਹਰ ਨਾਲ ਜਬਰੀ ਨਿਕਾਹ ਕਰਵਾਏ ਜਾਣ ਦੀ ਘਟਨਾ ਨੇ ਪਾਕਿਸਤਾਨ ਦੇ ਕ੍ਰਿਸ਼ਚੀਅਨ ਭਾਈਚਾਰੇ 'ਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਕਰਾਚੀ ਪੁਲਸ ਨੇ ਪਏ ਰੌਲੇ 'ਚ ਕੁੜੀ ਆਰਜੂ ਮਸੀਹ ਦੇ ਪਰਿਵਾਰ ਨੂੰ ਉਸ ਦੇ ਨਿਕਾਹ ਦਾ ਸਰਟੀਫ਼ਿਕੇਟ ਦੇ ਕੇ ਚੁੱਪ ਰਹਿਣ ਦੀ ਧਮਕੀ ਦਿੱਤੀ ਹੈ, ਜਿਸ ਅਲੀ ਅਜਹਰ ਨਾਲ ਕੁੜੀਦਾ ਨਿਕਾਹ ਹੋਇਆ ਹੈ, ਉਹ ਉਸਤੋਂ ਤਿੰਨ ਗੁਣਾ ਜ਼ਿਆਦਾ ਉਮਰ ਦਾ ਹੈ। ਪੁਲਸ ਅਤੇ ਮੁਸਲਿਮ ਕੱਟੜਪੰਥੀ ਇਹ ਦਾਅਵਾ ਕਰ ਰਹੇ ਹਨ ਕਿ ਕੁੜੀ ਦੇ ਅਲੀ ਅਜਹਰ ਨਾਲ ਪ੍ਰੇਮ ਸਬੰਧ ਸੀ ਅਤੇ ਕੁੜੀ ਦੇ ਪਰਿਵਾਰ ਵਲੋਂ ਉਸ ਨੂੰ ਅਗਵਾ ਕੀਤੇ ਜਾਣ ਦੀ ਗੱਲ ਨੂੰ ਪੁਲਸ ਨਾਕਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਕਰਜ਼ੇ ਸਿਰ ਚਾੜ ਕੇ ਅਮਰੀਕਾ ਪੁੱਜਣ 69 ਭਾਰਤੀ ਹੋਏ ਡਿਪੋਰਟ, 2 ਸਾਲ ਦੀ ਸਜ਼ਾ ਕੱਟ ਪਰਤੇ ਵਾਪਸ
ਉਥੇ ਦੂਜੇ ਪਾਸੇ ਆਰਜੂ ਮਸੀਹ ਦੇ ਮਾਂ-ਬਾਪ ਨੇ ਆਪਣੀ 13 ਸਾਲਾਂ ਕੁੜੀ ਨੂੰ ਅਗਵਾ ਕਰਨ ਦੀ ਘਟਨਾ ਦੇ ਪਿੱਛੇ ਕੁਝ ਕੱਟੜਪੰਥੀ ਲੋਕਾਂ ਦਾ ਹੱਥ ਦੱਸਿਆ ਅਤੇ ਕਿਹਾ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੁੜੀ ਜਿੰਦਾ ਹੈ ਜਾਂ ਮਾਰ ਦਿੱਤੀ ਗਈ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਤੋਂ ਆਪਣੀ ਕੁੜੀ ਨੂੰ ਵਾਪਸ ਦਿਵਾਉਣ ਦੀ ਗੁਹਾਰ ਲਗਾਈ ਹੈ। ਕਰਾਚੀ ਪੁਲਸ ਨੇ ਇਸ ਮਾਮਲੇ 'ਚ ਅਜੇ ਤਾਂ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਸਬੂਤ ਮਿਲੇ ਹਨ ਕਿ ਆਰਜੂ ਨੇ ਆਪਣੀ ਮਰਜੀ ਨਾਲ ਧਰਮ ਪਰਿਵਰਤਣ ਕਰ ਕੇ ਅਲੀ ਅਜਹਰ ਨਾਲ ਨਿਕਾਹ ਕੀਤਾ ਹੈ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਦੀ ਦਰਦਨਾਕ ਮੌਤ
ਲੱਖਾਂ ਦੇ ਕਰਜ਼ੇ ਸਿਰ ਚਾੜ੍ਹ ਕੇ ਅਮਰੀਕਾ ਪੁੱਜੇ 69 ਭਾਰਤੀ ਹੋਏ ਡਿਪੋਰਟ, 2 ਸਾਲ ਦੀ ਸਜ਼ਾ ਕੱਟ ਪਰਤੇ ਵਾਪਸ
NEXT STORY