ਗੁਰਦਾਸਪੁਰ (ਵਿਨੋਦ ਗੁਪਤਾ) : ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਤਾਇਨਾਤ ਐੱਮ.ਓ. ਡਾ. ਪੁਨੀਤ ਗਿੱਲ ਪੁੱਤਰ ਸੁਰਜੀਤ ਕੁਮਾਰ ਵਾਸੀ ਪਿੰਡ ਲਾਲ ਪੁਰਾ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਲੀਪ ਚੰਦ ਪੁੱਤਰ ਮਨਸਾ ਵਾਸੀ ਡੇਰੀ ਵਾਲ ਦਰੋਗਾ ਸੱਟਾਂ ਲੱਗਣ ਕਾਰਨ ਹਸਪਤਾਲ 'ਚ ਦਾਖਲ ਸੀ ਅਤੇ ਉਸ ਦੀ ਐੱਮ. ਐੱਲ. ਆਰ. ਕੱਟਣ ਬਦਲੇ ਡਾ. ਪੁਨੀਤ ਗਿੱਲ 25000 ਰੁਪਏ ਦੀ ਮੰਗ ਕਰ ਰਹੇ ਸਨ। ਜਿਸ ਤੋਂ ਬਾਅਦ ਸੌਦਾ 20000 ਰੁਪਏ ਵਿਚ ਤੈਅ ਹੋ ਗਿਆ, ਜਿਸ ਦੀ ਪਹਿਲੀ ਕਿਸ਼ਤ 10000 ਰੁਪਏ ਅੱਜ ਬੁੱਧਵਾਰ ਨੂੰ ਦਿੱਤੀ ਜਾਣੀ ਸੀ।
ਇਸ ਦੌਰਾਨ ਦਲੀਪ ਚੰਦ ਨੇ ਇਸ ਦੀ ਸ਼ਿਕਾਇਤ ਪੁਲਸ ਕੋਲ ਕਰ ਦਿੱਤੀ। ਜਿਵੇਂ ਹੀ ਸਿਵਲ ਹਸਪਤਾਲ ਦੇ ਬਾਹਰ ਇਕ ਦੁਕਾਨ ਵਿਚ ਡਾ. ਪੁਨੀਤ ਗਿੱਲ 10000 ੁਰਪਏ ਲੈਣ ਲੱਗੇ ਤਾਂ ਡੀ. ਐੱਸ. ਪੀ. ਕਮਲ ਪ੍ਰੀਤ ਕੌਰ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਸ ਨੇ ਡਾ. ਪੁਨੀਤ ਗਿੱਲ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਾਹਿਤਕ ਮੇਲੇ ਵਜੋਂ ਮਨਾਇਆ ਜਾ ਰਿਹੈ ਜਸਵੰਤ ਸਿੰਘ ਕੰਵਲ ਦਾ 101ਵਾਂ ਜਨਮ ਦਿਨ
NEXT STORY